ਪੰਜਾਬ

punjab

By

Published : Oct 16, 2020, 7:58 PM IST

ETV Bharat / videos

ਤ੍ਰਿਪਤ ਬਾਜਵਾ ਨੇ ਧਰਨਾ ਦੇ ਰਹੀਆਂ ਜਥੇਬੰਦੀਆਂ ਨੂੰ ਅੱਗੇ ਦੀ ਕਾਰਵਾਈ ਸ਼ਾਤੀ ਪੂਰਨ ਢੰਗ ਨਾਲ ਕਰਨ ਦੀ ਕੀਤੀ ਬੇਨਤੀ

ਗੁਰਦਾਸਪੁਰ: ਹੈਰੀਟੇਜ ਸੁਸਾਇਟੀ ਬਟਾਲਾ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ 350 ਸਾਲ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਬਟਾਲਾ ਦੇ ਜਲੰਧਰ ਰੋਡ ਉੱਤੇ ਕਰਵਾਇਆ ਗਿਆ ਜਿਸ ਵਿੱਚ ਕੈਬਿਨੇਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਲ ਹੋਏ। ਹੈਰੀਟੇਜ ਸੁਸਾਇਟੀ ਬਟਾਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਅਤੇ ਕੈਬਿਨੇਟ ਮੰਤਰੀ ਨੇ ਇਸ ਮੰਗ ਨੂੰ ਪੰਜਾਬ ਸਰਕਾਰ ਸਾਹਮਣੇ ਰੱਖਣ ਅਤੇ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਦੇ ਬੁਲਾਏ ਗਏ 19 ਅਕਤੂਬਰ ਦੇ ਇਜ਼ਲਾਸ ਵਿੱਚ ਪੰਜਾਬ ਸਰਕਾਰ ਨਵਾਂ ਐਕਟ ਲੈ ਕੇ ਆਉਣ ਜਾ ਰਹੀ ਹੈ ਜਿਸ ਨਾਲ ਪੰਜਾਬ ਦੀ ਕਿਸਾਨ ਅਤੇ ਕਿਸਾਨੀ ਦਾ ਭਲਾ ਹੋਵੇਗਾ।

ABOUT THE AUTHOR

...view details