ਪੰਜਾਬ

punjab

4 ਸਾਲ ਬਾਅਦ ਐੱਸਓਆਈ ਨੇ ਗੱਡਿਆ ਯੂਨੀਵਰਸਿਟੀ 'ਚ ਝੰਡਾ

By

Published : Sep 6, 2019, 11:58 PM IST

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਐੱਸਓਆਈ ਨੇ ਝੰਡਾ ਗੱਡਿਆ ਹੈ ਤੇ ਐੱਸਓਆਈ ਦੇ ਚੇਤਨ ਚੌਧਰੀ ਨਵੇਂ ਪ੍ਰਧਾਨ ਬਣ ਗਏ ਹਨ। ਜਿੱਤ ਤੋਂ ਬਾਅਦ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਚੇਤਨ ਚੌਧਰੀ ਨੇ ਦੱਸਿਆ ਕਿ ਉਹ ਆਪਣੀ ਇਸ ਜਿੱਤ ਤੋਂ ਬਹੁਤ ਖ਼ੁਸ਼ ਹਨ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੀ ਜਿੱਤ ਦਾ ਹੱਕਦਾਰ ਦੱਸਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੇਰੀ ਇਕੱਲੇ ਦੀ ਜਿੱਤ ਨਹੀਂ ਹੈ, ਬਲਕਿ ਸਾਰੇ ਵਿਦਿਆਰਥੀਆਂ ਦੀ ਜਿੱਤ ਹੈ। ਚੇਤਨ ਨੇ ਕਿਹਾ ਕਿ ਉਹ ਪਹਿਲ ਦੇ ਆਧਾਰ 'ਤੇ ਵਿਦਿਆਰਥੀਆਂ ਦੇ ਮੁੱਦੇ ਚੁੱਕਣਗੇ। ਸਭ ਤੋਂ ਪਹਿਲਾ ਮੁੱਦਾ ਹੈ ਵਿਦਿਆਰਥੀਆਂ ਲਈ ਮਿੱਤਰਤਾ ਪੂਰਵਕ ਮਾਹੌਲ, ਜਿਸ ਦੀ ਕਿ ਪਿਛਲੇ ਕਾਫ਼ੀ ਸਮੇਂ ਤੋਂ ਘਾਟ ਮਹਿਸੂਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਕੁੜੀਆਂ ਦੇ 24 ਘੰਟੇ ਹੋਸਟਲ ਦਾ ਮੁੱਦਾ ਵੀ ਚੁੱਕਣਗੇ ਅਤੇ ਕੋਸ਼ਿਸ਼ ਕਰਨਗੇ ਕਿ ਉਹ ਪਹਿਲਾਂ ਦੀ 24 ਘੰਟੇ ਚੱਲਦਾ ਰਹੇ। ਚੇਤਨ ਨੂੰ ਕਿਹਾ ਕਿ ਉਨ੍ਹਾਂ ਦੇ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਟੂਰ ਨਹੀਂ ਕੱਢਿਆ ਗਿਆ ਹੈ ਜੇ ਅਜਿਹੀ ਕੋਈ ਗੱਲ ਸਾਹਮਣੇ ਆਉਂਦੇ ਅਤੇ ਉਸ ਵਿਰੁੱਧ ਜ਼ਰੂਰ ਕਾਰਵਾਈ ਕਰਨਗੇ।

ABOUT THE AUTHOR

...view details