ਅੰਮ੍ਰਿਤਪਾਲ ਸਿੰਘ ਵੱਲੋਂ ਐੱਮਪੀ ਵੱਜੋਂ ਸੰਹੁ ਚੁੱਕਣ 'ਤੇ ਸਮਰਥਕਾਂ ਨੇ ਵੰਡੇ ਲੱਡੂ, ਸਰਕਾਰ ਨੂੰ ਕੀਤੀ ਅਹਿਮ ਅਪੀਲ - AMRITPAL SINGH OUTH - AMRITPAL SINGH OUTH
🎬 Watch Now: Feature Video
Published : Jul 5, 2024, 3:30 PM IST
ਪੰਜਾਬ ਦੇ ਖਡੂਰ ਸਾਹਿਬ ਤੋਂ ਐਮਪੀ ਚੁਣੇ ਜਾਣ ਤੋਂ ਬਾਅਦ ਅੱਜ ਅਧਿਕਾਰਿਕ ਤੌਰ 'ਤੇ ਅੰਮ੍ਰਿਤਪਾਲ ਸਿੰਘ ਨੇ ਸੰਹੁ ਚੁੱਕ ਲਈ ਹੈ। ਸਹੁੰ ਚੁੱਕਣ ਲਈ ਉਹਨਾਂ ਨੂੰ ਅਦਾਲਤ ਤੋਂ ਚਾਰ ਦਿਨ ਦੀ ਪੈਰੋਲ ਮਿਲੀ ਸੀ, ਜਿਸ ਤਹਿਤ ਅੱਜ ਦਿੱਲੀ ਵਿਖੇ ਸਪੀਕਰ ਦੀ ਅਗਵਾਈ ਹੇਠ ਸਹੁੰ ਚੁੱਕੀ। ਇਸ ਦੌਰਾਨ ਉਹਨਾਂ ਨੂੰ ਭਾਰੀ ਸੁਰੱਖਿਆ ਵਿੱਚ ਲਿਆਉਂਦਾ ਗਿਆ। ਉਥੇ ਹੀ ਦੂਜੇ ਪਾਸੇ ਉਹਨਾਂ ਦੇ ਪ੍ਰਸ਼ਸਕਾਂ ਵੱਲੋਂ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ ਅਤੇ ਇੱਕ ਦੂਜੇ ਨੂੰ ਵਧਾਈ ਦਿੱਤੀ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਕੇ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ। ਉਥੇ ਹੀ ਲੱਡੂ ਵੰਡ ਰਹੇ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਐਨਐਸਏ ਲਗਾਈ ਹੋਈ ਹੈ, ਉਸ ਨੂੰ ਖ਼ਤਮ ਕਰਨਾ ਚਾਹੀਦਾ ਹੈ ਤਾਂ ਜੋ ਅੰਮ੍ਰਿਤਪਾਲ ਸਿੰਘ ਨਸ਼ਿਆਂ ਵਿਰੁੱਧ ਵਿੱੱਢੀ ਮੁਹਿਮ ਨੂੰ ਅੱਗੇ ਤੋਰਦੇ ਹੋਏ ਨਸ਼ੇ ਨੂੰ ਖਤਮ ਕਰਨ ਲਈ ਉਪਰਾਲੇ ਕਰਨ ਅਤੇ ਹਲਕੇ ਦਾ ਵਿਕਾਸ ਅੱਗੇ ਵਧੇ। ਲੋਕਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਇਨੀਂ ਸਖਤੀ, ਸਿੱਖਾਂ ਨਾਲ ਹੁੰਦੇ ਧੱਕੇ ਦੀ ਇੱਕ ਨਿਸ਼ਾਨੀ ਹੈ।