ਗਾਇਬ ਸਰੂਪਾਂ ਦੇ ਮਾਮਲੇ ਵਿੱਚ 'ਪੰਥਕ ਹੋਕਾ' ਦੇਣ ਵਾਲੇ ਆਗੂਆਂ ਦਾ ਪ੍ਰਦਰਸ਼ਨ ਹੋਇਆ ਠੰਢਾ
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ ਸਿੱਖ ਸਦਭਾਵਨਾ ਦਲ ਅਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਆਗੂਆਂ ਦੀ ਅਗਵਾਈ ਹੇਠ 4 ਨਵੰਬਰ ਤੋਂ ਅੰਮ੍ਰਿਤਸਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਲਾਇਆ ਪੱਕਾ ਧਰਨਾ ਆਗੂਆਂ ਦੇ ਨਦਾਰਦ ਰਹਿਣ ਨਾਲ ਠੰਢਾ ਹੁੰਦਾ ਜਾ ਰਿਹਾ ਹੈ। ਭਾਵੇਂ ਕਿ ਸ਼ੁਰੂਆਤੀ ਦਿਨ ਧਰਨੇ ਵਿੱਚ 100 ਤੋਂ ਵਧੇਰੇ ਲੋਕ ਸ਼ਾਮਲ ਹੋਏ ਪਰ ਉਸ ਪਿੱਛੋਂ ਹੁਣ 3-4 ਵਿਅਕਤੀ ਹੀ ਧਰਨੇ 'ਚ ਵਿਖਾਈ ਦੇ ਰਹੇ ਹਨ, ਕਿਉਂਕਿ ਭਾਈ ਬਲਦੇਵ ਸਿੰਘ ਵਡਾਲਾ ਆਪਣੇ ਜਿਥੇ ਆਪਣੇ ਹੋਰ ਕੰਮਾਂ ਕਾਰਨ ਧਰਨੇ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਹੇ, ਉਥੇ ਬਾਬਾ ਫੌਜਾ ਸਿੰਘ ਵੀ ਧਰਨੇ ਵਿੱਚ ਕਦੇ-ਕਦੇ ਹੀ ਵਿਖਾਈ ਦਿੰਦੇ ਹਨ।