ਅਵਾਰਾਂ ਪਸ਼ੂਆਂ ਦੀ ਲੜਾਈ ਨੇ ਲਈ 17 ਸਾਲਾਂ ਨੌਜਵਾਨ ਦੀ ਜਾਨ
ਫ਼ਾਜ਼ਿਲਕਾ: ਅਬੋਹਰ ਦੇ ਸੁਭਾਸ਼ ਨਗਰ ਦੇ ਰਹਿਣ ਵਾਲੇ ਇੱਕ 17 ਵਰ੍ਹਿਆਂ ਦੇ ਨੌਜਵਾਨ ਦੀ ਸੜਕ 'ਤੇ ਅਵਾਰਾ ਪਸ਼ੂਆਂ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਮ੍ਰਿਤਕ ਮੋਟਰਸਾਈਕਲ 'ਤੇ ਕਿਸੇ ਘਰੇਲੂ ਕੰਮ ਲਈ ਜਾ ਰਿਹਾ ਸੀ। ਮ੍ਰਿਤਕ ਦੇ ਪਿਤਾ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਸਮੀਰ ਸੀਤੋ ਰੋਡ 'ਤੇ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਇਸੇ ਦੌਰਾਨ ਸੜਕ 'ਤੇ ਅਵਾਰਾਂ ਪਸ਼ੂ ਆਪਸ ਵਿੱਚ ਲੜ ਪਏ ਅਤੇ ਮੋਟਰਸਾਈਕਲ ਨਾਲ ਟਕਰਾਂ ਗਏ ਅਤੇ ਇੱਕ ਗਾਂ ਦਾ ਸਿੰਙ ਸਮੀਰ ਦੇ ਢਿੱਡ ਵਿੱਚ ਲਗ ਗਿਆ। ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤੀ ਹੈ।