VIDEO: ਹਾਰਡ ਕੌਰ ਨੇ ਯੋਗੀ ਤੇ ਭਾਗਵਤ ਨੂੰ ਬੋਲਿਆ ਮੰਦਾ, FIR ਦਰਜ
ਮੁੰਬਈ :ਹਰ ਵੇਲੇ ਆਪਣੇ ਬੋਲਡ ਪੋਸਟਾਂ ਕਾਰਨ ਚਰਚਾ ਦੇ ਵਿੱਚ ਰਹਿਣ ਵਾਲੀ ਹਾਰਡ ਕੌਰ ਇਸ ਵਾਰ ਬੁਰੀ ਤਰ੍ਹਾਂ ਫ਼ਸ ਗਈ ਹੈ। ਗਾਇਕਾ ਹਾਰਡ ਕੌਰ 'ਤੇ ਧਾਰਾ 153 A 124 A 500,505 ਅਤੇ 66 ਆਈਟੀ ਐਕਟ ਦੇ ਤਹਿਤ ਮੁਕਦਮਾ ਦਰਜ਼ ਹੋ ਚੁੱਕਾ ਹੈ। ਇਸ ਦਾ ਕਾਰਨ ਹੈ ਉਨ੍ਹਾਂ ਸੋਸ਼ਲ ਮੀਡੀਆ 'ਤੇ ਯੋਗੀ ਆਦਿੱਤਿਆਨਾਥ ਅਤੇ ਮੋਹਨ ਭਾਗਵਤ ਦੇ ਖ਼ਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਫ਼ੇਸਬੁੱਕ 'ਤੇ ਸਰਕਾਰ ਖ਼ਿਲਾਫ ਵੀਡੀਓ ਪਾ ਕੇ ਗਾਲ੍ਹਾਂ ਕੱਢੀਆਂ ਹਨ।