ਹੜ੍ਹਾਂ ਦੇ ਪਾਣੀਆਂ ਤੋਂ ਲੋਕਾਂ ਨੂੰ ਬਚਾਉਣ ਵਾਲਾ ਕਿਸਾਨ ਹੁਣ ਆਪ ਲਗਾ ਰਿਹਾ ਮਦਦ ਦੀ ਗੁਹਾਰ
Published : Jan 6, 2024, 12:07 PM IST
ਕਪੂਰਥਲਾ:ਸੂਬੇ ਵਿੱਚ ਪਿਛਲੇ ਮਹੀਨਿਆਂ ਵਿੱਚ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਪਈ ਹੜ੍ਹਾਂ ਦੀ ਮਾਰ ਦੇ ਜ਼ਖਮ ਅਜੇ ਵੀ ਤਾਜ਼ਾ ਹਨ। ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਰਾਮ ਪੁਰ ਗੋਰੇ ਦਾ ਕਿਸਾਨ ਪਰਤਾਪ ਸਿੰਘ ਦਾ ਪਰਿਵਾਰ ਹੈ, ਜੋ ਹੜ੍ਹਾਂ ਦੀ ਮਾਰ ਦੇ ਮਹੀਨਿਆਂ ਬਾਅਦ ਵੀ ਤਰਸਯੋਗ ਹਲਾਤਾਂ ਵਿੱਚ ਰਹਿਣ ਨੂੰ ਮਜਬੂਰ ਹੈ ਅਤੇ ਹੁਣ ਸਰਕਾਰ ਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਦਰਅਸਲ ਪ੍ਰਤਾਪ ਸਿੰਘ ਹੜਾਂ ਵੇਲੇ ਲੋਕਾਂ ਨੂੰ ਵਹਿੰਦੇ ਪਾਣੀਆਂ ਤੋਂ ਬਚਾਉਣ ਲਈ ਪਾਣੀ ਵਿੱਚ ਬੇੜੀ ਚਲਾਉਂਦਾ ਸੀ। ਪਰ ਹੁਣ ਖੁਦ ਉਸ ਦੇ ਪਰਿਵਾਰ ਤੇ ਦੁਖਾਂ ਦਾ ਪਹਾੜ ਡਿਗਿਆ ਹੈ। ਕਿਸਾਨ ਦਾ ਘਰ ਹੜ੍ਹ ਦੀ ਚਪੇਟ ਵਿੱਚ ਆ ਗਿਆ ਅਤੇ ਘਰ ਢਹਿ ਗਿਆ। ਜਿਸ ਕਾਰਨ ਹੁਣ ਉਹ ਕਾਨਿਆਂ ਦੀ ਛੰਨ ਪਾਕੇ ਗੁਜ਼ਾਰਾ ਕਰ ਰਿਹਾ ਹੈ। ਜਿਥੇ ਕਿਸੇ ਵੀ ਵੇਲੇ ਜ਼ਹਿਰੀਲੇ ਕੀੜੇ ਅਤੇ ਸੱਪ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੀੜਤ ਕਿਸਾਨ ਦੀ ਮਦਦ ਕਰਨ ਲਈ ਕਿਸਾਨ ਆਗੂ ਵੀ ਅੱਗੇ ਆ ਰਹੇ ਹਨ। ਪਰ ਉੱਤੇ ਪਰਿਵਾਰ ਦੇ ਪੋਸ਼ਣ ਤੋਂ ਇਲਾਵਾ ਘਰ ਬਣਵਾਉਣ ਦੀ ਜ਼ਿੰਮੇਵਾਰੀ ਅਤੇ ਉਸ ਦਾ ਇਲਾਜ ਵੀ ਹੈ।ਪੀੜਤ ਕਿਸਾਨ ਹੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ ਤਾਂ ਜੋ ਉਸ ਦਾ ਭਵਿੱਖ ਸੁਖਾਲਾ ਹੋ ਸਕੇ।