ਗਿਣਤੀ ਖਤਮ ਹੁੰਦਿਆਂ ਹੀ ਅਜਨਾਲਾ ਵਿੱਚ ਖੁੱਲ੍ਹ ਗਏ ਠੇਕੇ
ਅੰਮ੍ਰਿਤਸਰ: ਚੋਣਾਂ ਦੀ ਗਿਣਤੀ (counting of votes) ਦੌਰਾਨ ਇਲੈਕਸ਼ਨ ਕਮਿਸ਼ਨ ਵੱਲੋਂ ਡਰਾਈ ਡੇਅ (eci declared dry day on counting day) ਦੇ ਤਹਿਤ ਸਾਰੇ ਹੀ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ ਸੀ ਪਰ ਸ਼ਾਮ ਪੈਂਦੇ ਹੀ ਅਜਨਾਲਾ ਅੰਦਰ ਸ਼ਰਾਬ ਦੇ ਠੇਕੇਦਾਰ ਵੱਲੋਂ ਅਜਨਾਲਾ ਅੰਦਰ ਸ਼ਰੇਆਮ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਧੱਜੀਆਂ ਉਡਾਉਂਦੇ ਹੋਏ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ (liquor vends opened in ajnala)। ਇਸ ਦੌਰਾਨ ਸ਼ਰ੍ਹੇਆਮ ਮੌਕੇ ’ਤੇ ਮੌਜੂਦ ਠੇਕੇਦਾਰ ਦਾ ਕਰਿੰਦਾ ਸ਼ਰਾਬ ਵੇਚਦਾ ਨਜ਼ਰ ਆਇਆ ਉੱਥੇ ਹੀ ਕਰਿੰਦੇ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਹੀ ਠੇਕੇ ਖੋਲ੍ਹੇ ਹਨ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਠੇਕੇ ਖੋਲ੍ਹਣ ਬਾਰੇ ਹਦਾਇਤਾਂ ਕੀ ਹਨ (salesmen don't know instructions) ਪਰ ਇਸ ਬਾਰੇ ਉਸ ਦੇ ਮਾਲਕ ਹੀ ਦੱਸ ਸਕਦੇ ਹਨ।
Last Updated : Feb 3, 2023, 8:19 PM IST