ਅਕਾਲੀ ਲੀਡਰ ਦੇ ਘਰੋਂ 75 ਤੋਲੇ ਸੋਨਾ ਤੇ ਨਗਦੀ ਹੋਈ ਚੋਰੀ
ਲੰਬੀ: ਨੇੜਲੇ ਪਿੰਡ ਤਪਾ ਖੇੜਾ ਵਿਖੇ ਚੋਰ ਵੱਲੋਂ ਇੱਕ ਵੱਡੀ ਵਾਰਦਾਤ (Incident) ਨੂੰ ਅੰਜਾਮ ਦਿੱਤਾ ਗਿਆ ਹੈ। ਹਲਕਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨੀਟੂ ਤਪਾ ਖੇੜਾ ਦੇ ਘਰੋਂ 75 ਤੋਲੇ ਸੋਨਾ (Gold) ਅਤੇ ਕੁਝ ਨਗਦੀ (Cash) ‘ਤੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ। ਜਾਣਕਾਰੀ ਮੁਤਾਬਿਕ ਜਦੋਂ ਰਾਤ ਨੂੰ ਸਾਰਾ ਪਰਿਵਾਰ ਆਪੋ-ਆਪਣੇ ਕਮਰਿਆਂ ਵਿੱਚ ਸੌ ਗਏ ਸਨ। ਜਦੋਂ ਸਵੇਰੇ 3 ਵਜੇ ਉੱਠੇ ਤਾਂ ਉਹਨਾਂ ਨੇ ਦੇਖਿਆ ਕਿ ਨਾਲ ਵਾਲੇ ਕਮਰੇ ਵਿੱਚ ਅਲਮਾਰੀ ਅਤੇ ਸੰਦੂਕ ਦੇ ਤਾਲੇ ਟੂਟੇ ਪਏ ਸਨ, ਜਦ ਉਹਨਾਂ ਦੇਖਿਆ ਤਾਂ ਪਤਾ ਲਗਿਆ ਕੀ ਅਲਮਾਰੀ ਵਿੱਚੋਂ 75 ਤੋਲੇ ਸੋਨਾ (Gold) ਅਤੇ ਕੁਝ ਨਗਦੀ (Cash) ਗਾਇਬ ਸੀ, ਇਸ ਚੋਰੀ ਦੀ ਵਾਰਦਾਤ ਦੀ ਸੂਚਨਾ ਲੰਬੀ ਪੁਲਿਸ (Police) ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।