ਸਬਜੀ ਮੰਡੀ ਵਿਖੇ ਨਵੇਂ ਠੇਕੇਦਾਰਾਂ ਵੱਲੋਂ ਕੱਟੀਆਂ ਪਰਚੀਆਂ ਦੇ ਵਿਰੋਧ ’ਚ ਹੜਤਾਲ
ਅੰਮ੍ਰਿਤਸਰ: ਜ਼ਿਲ੍ਹੇ ਦੀ ਵੱਲਾ ਸਬਜੀ ਮੰਡੀ ਵਿਖੇ ਨਵੇਂ ਠੇਕੇਦਾਰਾਂ ਵੱਲੋਂ ਕੱਟੀਆਂ ਜਾ ਰਹੀਆਂ ਪਰਚੀਆਂ ਦੇ ਵਿਰੋਧ ’ਚ ਦੁਕਾਨਦਾਰਾਂ ਨੇ 2 ਦਿਨ ਦੀ ਹੜਤਾਲ ਕਰ ਦਿੱਤੀ ਹੈ। ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਦਾ ਕਹਿਣਾ ਹੈ ਕਿ ਬਿਨਾ ਸਹੂਲਤ ਦਿੱਤੇ ਉਹਨਾਂ ਤੋਂ ਪੈਸੇ ਲਏ ਜਾ ਰਹੇ ਹਨ ਜੋ ਕਿ ਸ਼ਰੇਆਮ ਧੱਕਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪਰਚੀ ਦੇਣ ਲਈ ਤਿਆਰ ਹਾਂ ਪਰ ਸਾਨੂੰ ਬਣਦੀਆਂ ਸਹੂਲਤਾਂ ਤਾਂ ਦਿੱਤੀਆਂ ਜਾਣ। ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਨਾਲ ਇੰਜ਼ ਹੀ ਧੱਕਾ ਕੀਤਾ ਗਿਆ ਤਾਂ ਅਸੀਂ ਆਉਣ ਵਾਲੇ ਦਿਨਾਂ ’ਚ ਵੱਡਾ ਸੰਘਰਸ਼ ਕਰਾਂਗੇ। ਉਥੇ ਹੀ ਇਸ ਸੰਬਧੀ ਗੱਲਬਾਤ ਕਰਦਿਆਂ ਠੇਕੇਦਾਰ ਨੇ ਕਿਹਾ ਕਿ ਅਸੀਂ ਇਥੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ ਤੇ ਇਥੇ ਨਾ ਹੀ ਪਹਿਲਾਂ ਕਿਸੇ ਠੇਕੇਦਾਰ ਨੇ ਪਾਣੀ, ਬਾਥਰੂਮ ਤੇ ਛੱਤ ਦੀ ਸੁਵੀਧਾ ਦਿੱਤੀ ਹੈ ਤੇ ਨਾ ਹੀ ਹੁਣ ਦਿੱਤਾ ਜਾਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਰਕਾਰ ਦੀ ਹਦਾਇਤਾਂ ਦੇ ਮੁਤਾਬਿਕ ਕੰਮ ਕਰ ਰਹੇ ਹਾਂ ਕਿਸੇ ਤੋਂ ਕੋਈ ਵੀ ਨਾਜਾਇਜ਼ ਪੈਸੇ ਨਹੀਂ ਲਏ ਜਾ ਰਹੇ ਹਨ।