ਮੰਡੀ ਗੋਬਿੰਦਗੜ੍ਹ 'ਚ 2 ਘੰਟੇ ਪਟਾਕੇ ਚਲਾਉਣ ਦੀ ਇਜ਼ਾਜ਼ਤ ਦਿੱਤੀ ਜਾਵੇ: ਸਥਾਨਕ ਲੋਕ
ਸ੍ਰੀ ਫ਼ਤਿਹਗੜ੍ਹ ਸਾਹਿਬ: ਸਥਾਨਕ ਸ਼ਹਿਰ 'ਚ ਪੈਂਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਇਸ ਵਾਰ ਦੀਵਾਲੀ ਤੇ ਪਟਾਕੇ ਚਲਾਉਣ ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲੱਗਾ ਦਿੱਤੀ ਗਈ ਹੈ, ਜਿਸ ਦੇ ਕਾਰਨ ਜਿੱਥੇ ਪਟਾਕੇ ਵੇਚਣ ਵਾਲਿਆਂ ਦੇ ਵਿੱਚ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੀਵਾਲੀ ਤੇ ਪਟਾਕੇ ਚਲਾਉਣ ਵਾਲੇ ਵੀ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਤੋਂ ਲੋਕ ਨਾਖੁਸ਼ ਨਜ਼ਰ ਆਏ। ਇਸ ਮੌਕੇ ਗੱਲਬਾਤ ਕਰਦੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਪਟਾਕੇ ਨਾ ਚਲਾਉਣ ਦੇਣ ਦਾ ਫ਼ੈਸਲਾ ਤਾਂ ਵਧੀਆ ਲਿਆ ਗਿਆ ਹੈ ਪਰ ਇਹ ਫੈਸਲਾ ਦੇਰ ਨਾਲ ਲੈ ਲਿਆ ਗਿਆ ਹੈ। ਇਹ ਫੈਸਲਾ ਸਰਕਾਰ ਨੂੰ ਘੱਟ ਤੋਂ ਘੱਟ 15 ਦਿਨ ਪਹਿਲਾਂ ਲੈਣਾ ਚਾਹੀਦਾ ਸੀ ਕਿਉਂਕਿ ਜੋ ਲੋਕਾਂ ਨੇ ਲਾਇਸੈਂਸ ਲੈ ਕੇ ਪਟਾਕੇ ਵੇਚਣ ਲਈ ਖ੍ਰੀਦੇ ਹਨ। ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਥੇ ਹੀ ਲੋਕਾਂ ਦਾ ਕਹਿਣਾ ਸੀ ਕਿ ਮੰਡੀ ਗੋਬਿੰਦਗੜ ਦਾ ਪ੍ਰਦੂਸ਼ਣ ਹੁਣ ਹੋਰ ਸ਼ਹਿਰਾਂ ਤੋਂ ਘੱਟ ਹੈ। ਇਸ ਲਈ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਟਾਕੇ ਵੇਚਣ ਅਤੇ ਚਲਾਉਣ ਦੀ 2 ਘੰਟੇ ਦੀ ਇਜ਼ਾਜ਼ਤ ਦਿੱਤੀ ਜਾਵੇ ਤਾਂ ਜੋ ਖੁਸ਼ੀ ਨਾਲ ਦਿਵਾਲੀ ਦਾ ਤਿਉਹਾਰ ਮਨਾਂ ਸੱਕਣ।