ਗੋਦਾਮਾਂ ਵਿੱਚ ਰੱਖੀ ਖੁੱਲ੍ਹੀ ਕਣਕ ਹੋ ਰਹੀ ਖ਼ਰਾਬ
ਫ਼ਿਰੋਜ਼ਪੁਰ: ਪੰਜਾਬ ਵਿੱਚ ਮਾਨਸੂਨ ਆਉਣ 'ਤੇ ਬਾਰਿਸ਼ ਨੇ ਕਿਸਾਨਾਂ ਦੀ ਮਿਹਨਤ ਤੇ ਪਾਣੀ ਫ਼ੇਰਨਾ ਸ਼ੁਰੂ ਕਰ ਦਿੱਤਾ ਹੈ। ਫ਼ਿਰੋਜ਼ਪੁਰ ਦੇ ਗੋਦਾਮਾਂ 'ਚ ਖੁਲ੍ਹੇ ਵਿੱਚ ਰੱਖੇ ਕਣਕ ਦੇ ਸਟਾਕ ਪਾਣੀ 'ਚ ਖ਼ਰਾਬ ਹੋ ਰਹੇ ਹਨ। ਈਟੀਵੀ ਭਾਰਤ ਦੀ ਟੀਮ ਨੇ ਫ਼ਿਰੋਜ਼ਪੁਰ ਦੇ ਗੋਦਾਮਾਂ ਦਾ ਰਿਐਲਿਟੀ ਚੈੱਕ ਕੀਤਾ ਤਾਂ ਗੋਦਾਮ ਦੇ ਆਲੇ ਦੁਆਲੇ ਕਰੀਬ ਕਣਕ ਦਾ ਸਟਾਕ ਰੱਖਿਆ ਗਿਆ ਹੈ। ਸਾਰੇ ਗੋਦਾਮਾਂ ਵਿੱਚ ਕਣਕ ਦੀ ਬੋਰੀਆਂ ਉਪਰ ਤਰਪਾਲ ਪਾਏ ਹੋਏ ਸਨ, ਪਰ ਬਾਰਡਰ ਰੋਡ ਤੇਂ ਮੌਜੂਦ ਇੱਕ ਗੋਦਾਮ ਦੇ ਪਿਛਲੇ ਪਾਸੇ ਤਿੰਨ ਤੋਂ ਚਾਰ ਚੱਠੇ ਖੁੱਲ੍ਹੇ ਪਏ ਸਨ। ਬਰਸਾਤ ਹੋਣ ਤੇ ਕਣਕ ਭਿੱਜਣ ਨਾਲ ਉਹ ਖ਼ਰਾਬ ਹੋ ਰਹੀ ਹੈ ਜਿਸ 'ਤੇ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ।