ਭੋਪਾਲ: ਬਾਬੇ ਨਾਨਕ ਦਾ ਲੰਗਰ ਕੋਰੋਨਾ ਪੀੜ੍ਹਤਾਂ ਤੇ ਲੋੜਵੰਦਾਂ ਲਈ ਬਣਿਆ ਸਹਾਰਾ
ਭੋਪਾਲ: 'ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ' ਦੇ ਜੈਕਾਰੇ ਨਾਲ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕੋਰੋਨਾ ਲੰਗਰ ਚੱਲ ਰਿਹਾ ਹੈ। ਪਿਛਲੇ ਸਾਲ 2020 ਵਿੱਚ ਕੋਰੋਨਾ ਕਾਲ ਦੌਰਾਨ ਕਰੀਬ 5 ਲੱਖ ਲੋਕਾਂ ਨੂੰ ਮੁਫ਼ਤ ਲੰਗਰ ਛਕਾਇਆ ਗਿਆ ਅਤੇ ਇਸ ਸਾਲ ਸਿਲਸਿਲਾ ਇਸ ਕੋਰੋਨਾ ਕਰਫਿਊ ਵਿੱਚ ਜਾਰੀ ਹੈ। ਸਾਕੇਤ ਨਗਰ ਵਿੱਚ ਸਥਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਲੋੜਵੰਦਾਂ ਦੇ ਨਾਲ ਏਮਜ਼ ਹਸਪਤਾਲਾਂ ਦੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੋਜ਼ਾਨਾਂ ਲੰਗਰ ਛਕਾਇਆ ਜਾਂਦਾ ਹੈ। ਠੀਕ ਸਵੇਰੇ 11 ਵਜੇ ਇੱਥੇ ਲੰਗਰ ਛੱਕਣ ਵਾਲਿਆਂ ਕਤਾਰਾਂ ਲੱਗ ਜਾਂਦੀਆਂ ਹਨ। ਲੰਗਰ ਵਿੱਚ ਦਿੱਤੇ ਜਾਣ ਵਾਲੇ ਖਾਣੇ ਨੂੰ ਗੁਰੂ ਪ੍ਰਸਾਦ ਕਿਹਾ ਜਾਂਦਾ ਹੈ। ਇਥੇ ਦੀ ਲੰਗਰ ਕਮੇਟੀ ਵਿੱਚ 20 ਤੋਂ ਜਿਆਦਾ ਲੋਕ ਹਨ ਅਤੇ ਇਹੀ ਜਨ ਸਹਿਯੋਗ ਨਾਲ ਲਗਾਤਾਰ ਲੰਗਰ ਚਲਾ ਰਹੇ ਹਨ। ਇਸ ਲੰਗਰ ਵਿੱਚ ਰੋਜਾਨਾ 250 ਤੋਂ 300 ਲੋਕ ਨੂੰ ਲੰਗਰ ਛਕਾਇਆ ਜਾਂਦਾ ਹੈ।
Last Updated : May 8, 2021, 4:32 PM IST