ਹੈਦਰਾਬਾਦ: ਗਰਭ ਅਵਸਥਾ ਦੌਰਾਨ ਔਰਤਾਂ ਦਾ ਭਾਰ ਵਧ ਜਾਂਦਾ ਹੈ। ਪਰ ਡਿਲੀਵਰੀ ਤੋਂ ਬਾਅਦ ਮੋਟਾਪਾ ਹੋ ਜਾਣ ਕਾਰਨ ਔਰਤਾਂ ਜ਼ਿਆਦਾ ਪਰੇਸ਼ਾਨ ਹੁੰਦੀਆਂ ਹਨ। ਡਿਲੀਵਰੀ ਤੋਂ ਬਾਅਦ ਭਾਰ ਨੂੰ ਘਟ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਈ ਤਰੀਕੇ ਅਜ਼ਮਾ ਕੇ ਤੁਸੀਂ ਆਪਣੇ ਭਾਰ ਨੂੰ ਘਟ ਕਰ ਸਕਦੇ ਹੋ।
ਡਿਲੀਵਰੀ ਤੋਂ ਬਾਅਦ ਭਾਰ ਘਟ ਕਰਨ ਦੇ ਤਰੀਕੇ:
ਮਾਲਿਸ਼ ਕਰੋ: ਜੇਕਰ ਡਿਲੀਵਰੀ ਤੋਂ ਬਾਅਦ ਮੋਟਾਪਾ ਹੋ ਗਿਆ ਹੈ, ਤਾਂ ਰੋਜ਼ਾਨਾ ਪੇਟ ਦੀ ਮਾਲਿਸ਼ ਕਰੋ। ਮਾਲਿਸ਼ ਕਰਨ ਨਾਲ ਪੇਟ ਦੀ ਚਰਬੀ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ।
ਖੁਰਾਕ: ਮੋਟਾਪਾ ਘਟ ਕਰਨ ਲਈ ਖੁਰਾਕ ਦਾ ਧਿਆਨ ਰੱਖਣਾ ਜ਼ਰੂਰੀ ਹੈ। ਡਿਲੀਵਰੀ ਤੋਂ ਬਾਅਦ ਭਾਰ ਅਤੇ ਪੇਟ ਦੀ ਚਰਬੀ ਨੂੰ ਘਟ ਕਰਨ ਲਈ ਵਧੀਆਂ ਖੁਰਾਕ ਖਾਓ। ਆਪਣੀ ਖੁਰਾਕ 'ਚ ਫਾਈਬਰ ਨੂੰ ਵਧਾਓ।
ਯੋਗਾ ਕਰੋ: ਯੋਗਾ ਵੀ ਭਾਰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਯੋਗਾ ਕਰਨ ਨਾਲ ਪੇਟ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆ ਹਨ ਅਤੇ ਪਾਚਨ ਠੀਕ ਰਹਿੰਦਾ ਹੈ। ਯੋਗਾ ਕਰਨ ਨਾਲ ਪੇਟ ਦੀ ਚਰਬੀ ਨੂੰ ਘਟਾਇਆ ਜਾ ਸਕਦਾ ਹੈ।
ਗ੍ਰੀਨ ਟੀ: ਗ੍ਰੀਨ ਟੀ ਨੂੰ ਭਾਰ ਘਟਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਗ੍ਰੀਨ ਟੀ 'ਚ ਅਜਿਹੇ ਤੱਤ ਹੁੰਦੇ ਹਨ, ਜੋ ਫੈਟ ਨੂੰ ਬਰਨ ਕਰਨ ਦੀ ਪ੍ਰਕਿਰੀਆਂ ਨੂੰ ਤੇਜ਼ ਕਰ ਸਕਦੇ ਹਨ। ਇਸ ਲਈ ਡਿਲੀਵਰੀ ਤੋਂ ਬਾਅਦ ਭਾਰ ਨੂੰ ਘਟਾਉਣ ਲਈ ਆਪਣੀ ਖੁਰਾਕ 'ਚ ਗ੍ਰੀਨ ਟੀ ਜ਼ਰੂਰ ਸ਼ਾਮਲ ਕਰੋ।
ਦਾਲਚੀਨੀ ਦਾ ਪਾਣੀ: ਦਾਲਚੀਨੀ ਦਾ ਪਾਣੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਡਿਲੀਵਰੀ ਤੋਂ ਬਾਅਦ ਭਾਰ ਘਟਾਉਣ ਲਈ ਤੁਸੀਂ ਦਾਲਚੀਨੀ ਦਾ ਪਾਣੀ ਇਸਤੇਮਾਲ ਕਰ ਸਕਦੇ ਹੋ। ਇਸਦੀ ਵਰਤੋ ਕਰਨ ਲਈ ਅੱਧਾ ਚਮਚ ਦਾਲਚੀਨੀ ਦਾ ਪਾਊਡਰ ਲਓ ਅਤੇ ਉਸਨੂੰ ਇੱਕ ਗਲਾਸ ਕੋਸੇ ਪਾਣੀ 'ਚ ਪਾ ਲਓ। ਇਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੀ ਲਓ।