ਪੰਜਾਬ

punjab

By

Published : Aug 6, 2023, 5:20 PM IST

ETV Bharat / sukhibhava

Parenting Mistakes: ਮਾਪੇ ਹੋ ਜਾਣ ਸਾਵਧਾਨ, ਤੁਹਾਡੀਆਂ ਇਹ 4 ਗਲਤੀਆਂ ਤੁਹਾਡੇ ਬੱਚੇ ਨੂੰ ਬਣਾ ਸਕਦੀਆਂ ਨੇ ਜ਼ਿੱਦੀ

ਕੁਝ ਬੱਚੇ ਬਹੁਤ ਜ਼ਿੱਦੀ ਹੁੰਦੇ ਹਨ। ਉਨ੍ਹਾਂ ਦੇ ਜ਼ਿੱਦੀ ਹੋਣ ਪਿੱਛੇ ਬੱਚਿਆਂ ਦੇ ਮਾਤਾ-ਪਿਤਾ ਜ਼ਿੰਮੇਵਾਰ ਹੁੰਦੇ ਹਨ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

Parenting Mistakes
Parenting Mistakes

ਹੈਦਰਾਬਾਦ: ਕੋਈ ਵੀ ਮਾਤਾ-ਪਿਤਾ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਬੱਚਾ ਜ਼ਿੱਦੀ ਬਣੇ। ਪਰ ਮਾਤਾ-ਪਿਤਾ ਦੀਆਂ ਕੁਝ ਗਲਤੀਆਂ ਕਾਰਨ ਬੱਚੇ ਜ਼ਿੱਦੀ ਹੋ ਜਾਂਦੇ ਹਨ। ਇਸ ਲਈ ਅੱਜ-ਕੱਲ੍ਹ ਦੇ ਮਾਪਿਆਂ ਲਈ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਨਾ ਇੱਕ ਚਣੌਤੀ ਬਣ ਗਈ ਹੈ। ਕਈ ਵਾਰ ਮਾਤਾ-ਪਿਤਾ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਹਰ ਚੀਜ਼ ਖਰੀਦ ਕੇ ਦਿੰਦੇ ਹਨ, ਜੋ ਉਹ ਲੈਣਾ ਚਾਹੁੰਦੇ ਹਨ। ਜਿਸ ਕਾਰਨ ਬੱਚਿਆਂ ਦੀਆਂ ਆਦਤਾਂ ਵਿਗੜ ਜਾਂਦੀਆਂ ਹਨ ਅਤੇ ਉਹ ਜ਼ਿੱਦੀ ਬਣ ਜਾਂਦੇ ਹਨ।

ਬੱਚਿਆਂ ਦੇ ਜ਼ਿੱਦੀ ਹੋਣ ਪਿੱਛੇ ਹੋ ਸਕਦੈ ਨੇ ਇਹ ਕਾਰਨ:

ਬੱਚਿਆਂ ਦੀ ਹਰ ਗੱਲ ਮੰਨ ਲੈਣਾ: ਮਾਪੇ ਅਕਸਰ ਆਪਣੇ ਕੰਮ ਵਿੱਚ ਇੰਨਾ ਵਿਅਸਤ ਹੁੰਦੇ ਹਨ ਕਿ ਉਹ ਆਪਣੇ ਬੱਚੇ ਨੂੰ ਸਮੇਂ ਨਹੀਂ ਦੇ ਪਾਉਦੇ। ਅਜਿਹੇ ਵਿੱਚ ਕਈ ਮਾਤਾ-ਪਿਤਾ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਹਰ ਮੰਗੀ ਹੋਈ ਚੀਜ਼ ਖਰੀਦ ਕੇ ਲੈ ਦਿੰਦੇ ਹਨ। ਜਿਸ ਕਾਰਨ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਆਪਣੀ ਹਰ ਗੱਲ ਮੰਨਵਾ ਸਕਦੇ ਹਨ। ਪਰ ਜਦੋ ਉਨ੍ਹਾਂ ਦੀ ਕੋਈ ਗੱਲ ਨਾ ਮੰਨੀ ਜਾਵੇ, ਤਾਂ ਬੱਚਾ ਜ਼ਿੱਦ ਕਰਨ ਲੱਗਦਾ ਹੈ ਅਤੇ ਮਾਤਾ-ਪਿਤਾ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਹਰ ਗੱਲ ਮੰਨ ਲੈਂਦੇ ਹਨ।

ਬੱਚਿਆਂ ਤੋਂ ਕੰਮ ਨਾ ਕਰਵਾਉਣਾ:ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਤੋਂ ਕੋਈ ਕੰਮ ਨਹੀਂ ਕਰਵਾਉਦੇ। ਜਿਸ ਕਰਕੇ ਬੱਚੇ ਘਰ ਦਾ ਕੋਈ ਕੰਮ ਸਿੱਖ ਨਹੀਂ ਪਾਉਦੇ। ਜਦਕਿ ਮਾਪਿਆਂ ਨੂੰ ਘਰ ਦੇ ਹਰ ਕੰਮ ਬੱਚੇ ਨੂੰ ਸਿਖਾਉਣੇ ਚਾਹੀਦੇ ਹਨ। ਇਸ ਲਈ ਆਪਣੇ ਬੱਚੇ ਤੋਂ ਖੁਦ ਦਾ ਬਿਸਤਰ ਠੀਕ ਕਰਨ ਵਰਗੇ ਘਰ ਦੇ ਛੋਟੇ-ਛੋਟੇ ਕੰਮ ਕਰਵਾਓ। ਇਸ ਨਾਲ ਤੁਹਾਡਾ ਬੱਚਾ ਜ਼ਿੰਮੇਵਾਰ ਬਣੇਗਾ।

ਬੱਚਿਆਂ ਨੂੰ ਗਿਫ਼ਟ ਦੇ ਕੇ ਮਨਾਉਣਾ: ਜਦੋ ਬੱਚਾ ਗੁੱਸੇ ਹੋ ਜਾਂਦਾ ਹੈ, ਤਾਂ ਅਕਸਰ ਮਾਤਾ-ਪਿਤਾ ਆਪਣੇ ਬੱਚੇ ਨੂੰ ਮਨਾਉਣ ਲਈ ਗਿਫ਼ਟ ਦੇ ਦਿੰਦੇ ਹਨ। ਮਾਪਿਆਂ ਨੂੰ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਜੇਕਰ ਤੁਹਾਡਾ ਬੱਚਾ ਕਿਸੇ ਗੱਲ ਤੋਂ ਗੁੱਸੇ ਹੈ, ਤਾਂ ਉਸਨੂੰ ਗਿਫ਼ਟ ਦੇਣ ਦੀ ਜਗ੍ਹਾਂ ਚੰਗੀ ਤਰ੍ਹਾਂ ਸਮਝਾਓ।

ਵੱਡਿਆਂ ਦਾ ਸਤਿਕਾਰ ਕਰਨਾ ਸਿਖਾਓ:ਕਈ ਵਾਰ ਬੱਚੇ ਆਪਣੇ ਮਾਤਾ-ਪਿਤਾ ਨਾਲ ਵੀ ਉੱਚੀ ਅਵਾਜ਼ 'ਚ ਗੱਲ ਕਰਨ ਲੱਗਦੇ ਹਨ ਅਤੇ ਉਹ ਭੁੱਲ ਜਾਂਦੇ ਹਨ ਕਿ ਉਹ ਆਪਣੇ ਮਾਤਾ-ਪਿਤਾ ਨਾਲ ਕਰ ਰਹੇ ਹਨ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਉਣਾ ਚਾਹੀਦਾ ਹੈ।

ABOUT THE AUTHOR

...view details