ਤਰਨਤਾਰਨ:ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ। ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿਚ ਹੋਏ ਭਾਰੀ ਬਾਰਸ਼ ਕਾਰਨ ਜਿਥੇ ਕਿਸਾਨਾਂ ਦੀਆਂ ਫਸਲਾਂ ਜ਼ਮੀਨਾਂ ਉੱਤੇ ਵਿੱਛ ਚੁੱਕੀਆਂ ਹਨ, ਉਥੇ ਹੀ ਪੰਜਾਬ ਸਰਕਾਰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁਰਖੀਆਂ ਵਿੱਚ ਰਹਿਣ ਦੇ ਲਈ ਕਿਸਾਨਾਂ ਨਾਲ ਵਾਅਦੇ ਕਰ ਰਹੀ ਹੈ ਕਿ ਹਰ ਕਿਸਾਨ ਨੂੰ ਮੁਆਵਜ਼ਾ ਮਿਲੇਗਾ। ਸਰਕਾਰ ਕਹਿ ਰਹੀ ਹੈ ਕਿ ਜਿਸ ਕਿਸਾਨ ਦੀ ਵੀ ਫਸਲ ਖਰਾਬ ਹੋਈ ਹੈ, ਉਸਦਾ ਨੁਕਸਾਨ ਪੂਰਿਆ ਜਾਵੇਗਾ। ਪਰ ਜ਼ਮੀਨੀ ਪੱਧਰ ਉੱਤੇ ਇਸ ਦੀ ਹਕੀਕਤ ਕੁਝ ਹੋਰ ਹੀ ਦਿਖਾਈ ਦਿੰਦੀ ਹੈ।
ਚਹੇਤਿਆਂ ਦੀਆਂ ਕਰਵਾਈਆਂ ਜਾ ਰਹੀਆਂ ਗਿਰਦਾਵਰੀਆਂ :ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਚਹੇਤੇ ਪਟਵਾਰੀਆਂ ਅਤੇ ਕਾਨੂੰਨਗੋਆਂ ਨੂੰ ਆਪਣੀਆਂ ਗੱਡੀਆਂ ਵਿੱਚ ਬਿਠਾ ਕੇ ਆਪਣੇ ਦਫ਼ਤਰਾਂ ਦੇ ਵਿੱਚ ਕਮਰਿਆਂ ਵਿੱਚ ਬਿਠਾ ਕੇ ਆਪਣੇ ਚਹੇਤਿਆਂ ਦੀਆਂ ਗਦਾਰੀਆਂ ਕਰਵਾ ਰਹੇ ਹਨ> ਜ਼ਮੀਨੀ ਪੱਧਰ ਉੱਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਵਿਚ ਨਾ ਤਾਂ ਅਜੇ ਤੱਕ ਕੋਈ ਪਟਵਾਰੀ ਅਤੇ ਨਾ ਹੀ ਹੋ ਅਧਿਕਾਰੀ ਗਿਰਦਾਵਰੀ ਕਰਨ ਆਇਆ ਹੈ, ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਪੰਜਾਬ ਸਰਕਾਰ ਦੀ ਮਨਸ਼ਾ ਕੀ ਹੈ।