ਪੰਜਾਬ

punjab

ETV Bharat / state

Handicap:ਪਤੀ-ਪਤਨੀ ਨੇ ਲਗਾਈ ਮਦਦ ਦੀ ਗੁਹਾਰ

ਤਰਨਤਾਰਨ ਦੇ ਪਿੰਡ ਕੋਟ ਦੁਸੰਧੀਮਲ ਵਿਚ ਇਕ ਗੁਰਸਿੱਖ ਗਰੀਬ ਪਰਿਵਾਰ (Poor Family) ਜਿਸ ਵਿਚ ਪਤੀ-ਪਤਨੀ ਦੋਵੇਂ ਹੀ ਅਪਹਾਜ ਹਨ।ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ (Help)ਦੀ ਗੁਹਾਰ ਲਗਾਈ ਹੈ।

Handicap:ਪਤੀ-ਪਤਨੀ ਨੇ ਲਗਾਈ ਮਦਦ ਦੀ ਗੁਹਾਰ
Handicap:ਪਤੀ-ਪਤਨੀ ਨੇ ਲਗਾਈ ਮਦਦ ਦੀ ਗੁਹਾਰ

By

Published : Jul 27, 2021, 4:39 PM IST

ਤਰਨਤਾਰਨ: ਪਿੰਡ ਕੋਟ ਦੁਸੰਧੀਮਲ ਵਿਚ ਇਕ ਗੁਰਸਿੱਖ ਗਰੀਬ ਪਰਿਵਾਰ (Poor Family) ਜਿਸ ਵਿਚ ਪਤੀ-ਪਤਨੀ ਦੋਵੇਂ ਹੀ ਅਪਹਾਜ ਹਨ।ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ (Help)ਦੀ ਗੁਹਾਰ ਲਗਾਈ ਹੈ।ਸਰਬਜੀਤ ਕੌਰ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਅਪਹਾਜ ਹਾਂ।ਸਾਡੇ ਘਰ ਵਿਚ ਕੋਈ ਕਮਾਈ ਦਾ ਸਾਧਨ ਨਹੀਂ ਹੈ।ਉਨ੍ਹਾਂ ਨੇ ਦੱਸਿਆ ਕਿ ਮੇਰਾ ਪਤੀ ਦਰਜੀ ਦਾ ਕੰਮ ਕਰਦਾ ਸੀ ਪਰ ਕੋਰੋਨਾ ਕਰਕੇ ਬੰਦ ਹੋ ਗਿਆ ਹੈ ਅਤੇ ਘਰ ਦਾ ਗੁਜ਼ਾਰਾ ਚੱਲਣਾ ਬਹੁਤ ਔਖਾ ਹੈ।ਉਨ੍ਹਾਂ ਨੇ ਕਿਹਾ ਕਿ ਮੀਂਹ ਦੇ ਦਿਨਾਂ ਵਿਚ ਛੱਤ ਚੌਣ ਲੱਗ ਜਾਂਦੀ ਹੈ ਜਿਸ ਕਾਰਨ ਘਰ ਦਾ ਸਾਰਾ ਸਮਾਨ ਖਰਾਬ ਹੋ ਜਾਂਦਾ ਹੈ।ਉਨ੍ਹਾਂ ਨੇ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਡੀ ਕੋਈ ਮਦਦ ਕਰੇ।

Handicap:ਪਤੀ-ਪਤਨੀ ਨੇ ਲਗਾਈ ਮਦਦ ਦੀ ਗੁਹਾਰ

ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਦੋਵੇ ਪਤੀ-ਪਤਨੀ ਦੋਵੇਂ ਹੀ ਅਪਹਾਜ ਹਾਂ।ਸਾਡੀਆਂ ਲੱਤਾਂ ਖਰਾਬ ਹੋਣ ਕਾਰਨ ਅਸੀਂ ਹੱਥਾਂ ਉਤੇ ਹੀ ਚੱਲਦੇ ਹਾਂ।ਉਹਨਾਂ ਨੇ ਦੱਸਿਆ ਸਾਡੇ ਇਕ ਛੋਟੀ ਅਜਿਹੀ ਬੱਚੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਦਰਜੀ ਦਾ ਕੰਮ ਕਰਦਾ ਸੀ ਪਰ ਕੋਰੋਨਾ ਕਰਕੇ ਕੰਮ ਬੰਦ ਹੋ ਗਿਆ ਹੈ।ਘਰ ਦੀਆਂ ਛੱਤਾਂ ਬਹੁਤ ਕਮਜ਼ੋਰ ਹਨ ਅਤੇ ਘਰ ਵਿਚ ਬਾਥਰੂਮ ਉਤੇ ਕੋਈ ਛੱਤ ਨਹੀਂ ਹੈ।ਉਨ੍ਹਾਂ ਨੇ ਕਿਹਾ ਕੋਈ ਵੀ ਰਿਸ਼ਤੇਦਾਰ ਕੋਈ ਸਾਰ ਨਹੀਂ ਲੈਂਦਾ।ਉਨ੍ਹਾਂ ਨੇ ਸਮਾਜ ਸੇਵੀਆ ਅੱਗੇ ਮਦਦ ਦੀ ਗੁਹਾਰ ਲਗਾਈ ਹੈ।ਲਖਵਿੰਦਰ ਸਿੰਘ ਦਾ ਕਹਿਣਾ ਹੈ ਜੇਕਰ ਕੋਈ ਦਾਨੀ ਸੱਜਣ ਸਾਡੀ ਮਦਦ ਕਰਨਾ ਚਾਹੁੰਦਾ ਹੈ ਉਹ 9878563293 ਉਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ।

ਇਹ ਵੀ ਪੜੋ:CIA ਸਟਾਫ ਬਣ ਲੁਟੇ ਲੱਖਾਂ ਰੁਪਏ

ABOUT THE AUTHOR

...view details