ਤਰਨਤਾਰਨ: ਸੂਬੇ ’ਚ ਵੀਰਵਾਰ ਤੋ ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਯੋਜਨਾ, ਇਹ ਸਭ ਕੈਪਟਨ ਸਰਕਾਰ ਦੀ ਜੁਮਲੇਬਾਜੀ ਹੈ, ਇਨ੍ਹਾਂ ਸਬਦਾ ਦਾ ਪ੍ਰਗਟਾਵਾ ਕਿਸਾਨ ਆਗੂ ਹਰਬਿੰਦਰਜੀਤ ਸਿੰਘ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਚੋ ਕੋਈ ਵੀ ਪੂਰਾ ਨਹੀਂ ਕੀਤਾ ਅਤੇ ਕੈਪਟਨ ਸਰਕਾਰ ਆਪਣੇ ਆਖਰੀ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚ ਔਰਤਾਂ ਨੂੰ ਫ੍ਰੀ ਸਫ਼ਰ ਦੀ ਸਹੂਲਤ ਦੇਣ ਜਾ ਰਹੀ ਹੈ ਜ਼ੋ ਕਿ ਪੰਜਾਬ ਦੀਆਂ ਔਰਤਾਂ ਨਾਲ ਕੋਝਾ ਮਜ਼ਾਕ ਹੈ।
ਔਰਤਾਂ ਲਈ ਫ੍ਰੀ ਬੱਸ ਸੇਵਾ ਕੈਪਟਨ ਦੀ ਜ਼ੁਮਲੇਬਾਜੀ: ਕੰਗ - ਔਰਤਾਂ ਨੂੰ ਫ੍ਰੀ ਸਫ਼ਰ ਦੀ ਸਹੂਲਤ
ਕਿਸਾਨ ਆਗੂ ਹਰਬਿੰਦਰਜੀਤ ਸਿੰਘ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਯੋਜਨਾ, ਕੈਪਟਨ ਸਰਕਾਰ ਦੀ ਜ਼ੁਮਲੇਬਾਜੀ ਹੈ।

ਬੱਸ ਦਾ ਇੰਤਜ਼ਾਰ ਕਰ ਰਹੀਆਂ ਔਰਤਾਂ
ਬੱਸ ਦਾ ਇੰਤਜ਼ਾਰ ਕਰ ਰਹੀਆਂ ਔਰਤਾਂ
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਜਦੋ ਪੰਜਾਬ ਰੋਡਵੇਜ਼ ਖੁਦ ਖਤਮ ਹੋਣ ਦੇ ਕੰਢੇ ਆ, ਦੂਜੇ ਪਾਸੇ ਰਾਜਨੀਤਿਕ ਲੋਕਾਂ ਵੱਲੋ ਆਪਣੀਆਂ ਟਰਾਂਸਪੋਰਟ ਕੰਪਨੀਆਂ ਚਲਾ ਕੇ ਖੁਦ ਰੋਡਵੇਜ਼ ਨੂੰ ਖ਼ਤਮ ਕਰ ਦਿੱਤਾ ਗਿਆ। ਇਸ ਮੌਕੇ ਇਕੱਤਰ ਮਹਿਲਾਵਾਂ ਨੇ ਕੈਪਟਨ ਸਰਕਾਰ ’ਤੇ ਤੰਜ਼ ਕਸਦਿਆਂ ਕਿਹਾ ਕਿ ਖਡੂਰ ਸਾਹਿਬ ’ਚ ਤਾਂ ਸਰਕਾਰੀ ਬੱਸ ਆਉਂਦੀ ਹੀ ਘੱਟ ਹੈ ਤਾਂ ਉਹ ਸਫ਼ਰ ਕਿਵੇਂ ਕਰਨਗੀਆਂ।
ਇਸ ਮੌਕੇ ਬੱਸ ਅੱਡੇ ’ਤੇ ਮੌਜੂਦ ਬੱਸ ਦਾ ਇੰਤਜ਼ਾਰ ਕਰ ਰਹੀਆਂ ਔਰਤਾਂ ਨੇ ਮੰਗ ਕੀਤੀ ਕਿ ਖਡੂਰ ਸਾਹਿਬ ਲਈ ਬੱਸਾਂ ਦੇ ਰੂਟ ਵਧਾਏ ਜਾਣ।