ਪੰਜਾਬ

punjab

ETV Bharat / state

ਤਰਨ ਤਾਰਨ 'ਚ ਕਰਜ਼ੇ ਤੋ ਦੁੱਖੀ ਕਿਸਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਤਰਨ ਤਾਰਨ ਦੇ ਪਿੰਡ ਵੈਰੋਵਾਲ ਦਾਰਾਪੁਰ ਵਿਖੇ ਸਰਬਜੀਤ ਸਿੰਘ ਨਾਂ ਦੇ ਕਿਸਾਨ ਨੇ ਕਰਜ਼ੇ ਦੇ ਚੱਲਦਿਆਂ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਸਿਰ ਤੇ ਬੈਂਕ ਅਤੇ ਆੜਤੀ ਦਾ ਕੁੱਲ ਮਿਲਾ ਕੇ 30 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਨੂੰ ਲੈਕੇ ਉਹ ਪ੍ਰੇਸ਼ਾਨ ਰਹਿੰਦਾ ਸੀ।

ਤਰਨ ਤਾਰਨ 'ਚ ਕਰਜ਼ੇ ਤੋ ਦੁੱਖੀ ਕਿਸਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
ਤਰਨ ਤਾਰਨ 'ਚ ਕਰਜ਼ੇ ਤੋ ਦੁੱਖੀ ਕਿਸਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

By

Published : Feb 27, 2021, 10:14 PM IST

ਤਰਨ ਤਾਰਨ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਸਮੇਂ ਹੱਥ ਵਿੱਚ ਗੁਟਕਾ ਸਾਹਿਬ ਫੜ੍ਹ ਕੇ ਸੱਤਾ ਹਾਸਲ ਕੀਤੀ ਗਈ ਸੀ। ਹਕੀਕਤ 'ਚ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੈਪਟਨ ਵੱਲੋਂ ਕੀਤੇ ਬਾਕੀ ਵਾਅਦਿਆਂ ਵਾਂਗ ਕਿਸਾਨਾਂ ਨਾਲ ਕੀਤਾ ਕਰਜ਼ਾ ਮੁਆਫੀ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। ਸਿੱਟੇ ਵਜੋਂ ਕਿਸਾਨਾਂ ਵੱਲੋਂ ਕਰਜ਼ੇ ਦਾ ਬੋਝ ਨਾ ਸਹਿਦਿਆਂ ਆਏ ਦਿਨ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਬਦਸਤੂਰ ਜਾਰੀ ਹੈ।

ਇਸ ਦੀ ਤਾਜ਼ਾ ਮਿਸਾਲ ਤਰਨਤਾਰਨ ਦੇ ਪਿੰਡ ਵੈਰੋਵਾਲ ਦਾਰਾਪੁਰ ਵਿਖੇ ਵੇਖਣ ਨੂੰ ਮਿਲੀ ਜਿਥੇ ਸਰਬਜੀਤ ਸਿੰਘ ਨਾਂ ਦੇ ਕਿਸਾਨ ਨੇ ਕਰਜ਼ੇ ਦੇ ਚੱਲਦਿਆਂ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਸਰਬਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੇ ਸਿਰ ਤੇ ਬੈਂਕ ਅਤੇ ਆੜਤੀ ਦਾ ਕੁੱਲ ਮਿਲਾਕੇ 30 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਨੂੰ ਲੈਕੇ ਉਹ ਪ੍ਰੇਸ਼ਾਨ ਰਹਿੰਦਾ ਸੀ।

ਇਸੇ ਤੋਂ ਦੁਖੀ ਹੋਕੇ ਸਰਬਜੀਤ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਪੀੜਤ ਪਰਿਵਾਰ ਨੇ ਸਰਕਾਰ ਕੋਲੋਂ ਮ੍ਰਿਤਕ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਉੱਧਰ ਥਾਣਾ ਵੈਰੋਵਾਲ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ABOUT THE AUTHOR

...view details