ਪੰਜਾਬ

punjab

ETV Bharat / state

ਗੁਰੂ ਗੋਬਿੰਦ ਸਾਹਿਬ ਦੀ ਕੇਜਰੀਵਾਲ ਨਾਲ ਤੁਲਨਾ, ਕਸੂਤੀ ਫੱਸ ਸਕਦੀ ਹੈ 'ਆਪ'

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਵੱਲੋਂ ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਅਰਵਿੰਦ ਕੇਜਰੀਵਾਲ ਦੇ ਨਾਲ ਕਰਨ ਦੇ ਬਿਆਨ ਤੇ ਹੁਣ ਵਿਵਾਦ ਵੱਧਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਸਿੱਖ ਜਥੇਬੰਦਿਆਂ 'ਚ ਭਾਰੀ ਰੋਸ ਹੈ ਉਥੇ ਹੀ ਹੁਣ ਸਿਆਸੀ ਵਾਰ ਵੀ ਆਮ ਆਦਮੀ ਪਾਰਟੀ ਤੇ ਸ਼ੁਰੂ ਹੋ ਚੁੱਕੇ ਹਨ। ਖਡੂਰ ਸਾਹਿਬ ਚੋਣ ਪ੍ਰਚਾਰ ਦੌਰਾਨ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕੇਜਰੀਵਾਲ ਅਤੇ ਸਿੱਧੂ ਸਮੇਤ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ।

ਕੇਜਰੀਵਾਲ

By

Published : Apr 18, 2019, 10:15 PM IST

ਖਡੂਰ ਸਾਹਿਬ: ਪਿਛਲੇ ਦਿਨੀਂ ਮਨਜਿੰਦਰ ਸਿੰਘ ਸਿੱਧੂ ਨੇ ਇੱਕ ਸੋਸ਼ਲ ਮੀਡੀਆ ਚੈਨਲ 'ਤੇ ਇੰਟਰਵੀਓ ਦੌਰਾਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਬੋਲਦਿਆਂ ਕਿਹਾ ਕਿ ਗੁਰੂ ਸਾਹਿਬ ਜਦੋਂ ਘੇਰੇ ਵਿੱਚ ਆ ਗਏ ਸਨ ਤਾਂ ਉਹ ਵੀ ਕੱਚੀ ਤਾਲੀ ਮਾਰ ਕੇ ਮੌਕੇ ਤੋਂ ਨਿਕਲ ਗਏ ਸਨ। ਇਨ੍ਹਾਂ ਹੀ ਨਹੀਂ ਮਨਜਿੰਦਰ ਸਿੰਘ ਸਿੱਧੂ ਨੇ ਅਰਵਿੰਦਰ ਕੇਜਰੀਵਾਲ ਦੀ ਤੁਲਣਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਕੀਤੀ ਸੀ। ਜਿਸਤੋਂ ਬਾਅਦ ਸਿੱਧੂ ਦੇ ਇਸ ਬਿਆਨ 'ਤੇ ਸਿੱਖ ਸੰਗਤਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ ਅਤੇ ਮਨਜਿੰਦਰ ਸਿੱਧੂ ਦੇ ਇਸ ਬਿਆਨ ਤੇ ਹੁਣ ਸਿਆਸਤ ਵੀ ਭੱਖ ਗਈ ਹੈ ਅਕਾਲੀ ਦਲ ਨੇ ਸਿੱਧੂ ਤੇ ਤਿੱਖਾ ਹਮਲਾ ਕੀਤਾ ਹੈ।

ਵੀਡੀਓ।

ਖਡੂਰ ਸਾਹਿਬ ਹਲਕੇ 'ਚ ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਬਿਆਨ ਦੀ ਨਿਖੇਦੀ ਕਰਦਾ ਹੈ। ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ 'ਤੇ ਸਖ਼ਤ ਨੋਟਿਸ ਲੈਣਾਂ ਚਾਹਿਦਾ ਹੈ।

ਉਧਰ ਮਜੀਠੀਆ ਨੇ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਭਗਵੰਤ ਮਾਨ ਸਟੇਜ਼ ਤੋਂ ਸ਼ਰਾਬ ਛੱਡਣ ਦਾ ਐਲਾਨ ਕਰਦੇ ਨੇ, ਪਰਿਵਾਰ ਉਨ੍ਹਾਂ ਦਾ ਉਨ੍ਹਾਂ ਨੂੰ ਛੱਡ ਕੇ ਜਾ ਚੁੱਕਾ ਹੈ, ਟਿਕਟਾਂ ਵੇਚੱਨ ਦਾ ਇਲਜ਼ਾਮ ਇਨਾਂ ਤੇ ਲੱਗ ਚੁੱਕਾ ਹੈ, ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਸਾਮਣੇ ਆ ਕੇ ਜਵਾਬ ਦੇਣਾਂ ਚਾਹਿਦਾ ਹੈ ਨਹੀਂ ਤਾਂ ਲੋਕ ਨਿਨਾਂ ਨੂੰ ਸਬਕ ਸਿੱਖਾ ਦੇਣਗੇ।

ABOUT THE AUTHOR

...view details