ਪੰਜਾਬ

punjab

ETV Bharat / state

40 ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਦੋ ਆੜ੍ਹਤੀਏ ਪਰਿਵਾਰਕ ਮੈਂਬਰਾਂ ਸਮੇਤ ਹੋਏ ਫਰਾਰ

ਸਰਹੱਦੀ ਕਸਬਾ ਰਾਜੋਕੇ ਦੀ ਦਾਣਾ ਮੰਡੀ ਵਿੱਚ ਆੜ੍ਹਤ ਕਰਦੇ ਦੋ ਭਰਾਵਾਂ ਵੱਲੋਂ 3 ਦਰਜਨ ਤੋਂ ਵੱਧ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

40 ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਦੋ ਆੜ੍ਹਤੀਏ ਪਰਿਵਾਰਕ ਮੈਂਬਰਾਂ ਸਮੇਤ ਹੋਏ ਫਰਾਰ
40 ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਦੋ ਆੜ੍ਹਤੀਏ ਪਰਿਵਾਰਕ ਮੈਂਬਰਾਂ ਸਮੇਤ ਹੋਏ ਫਰਾਰ

By

Published : Nov 9, 2020, 10:25 AM IST

ਤਰਨ ਤਾਰਨ: ਕਿਸਾਨਾਂ ਦਾ ਖੇਤੀ ਬਿੱਲਾਂ ਨੇ ਲੱਕ ਤੋੜ ਕੇ ਰੱਖਿਆ ਹੋਇਆ ਹੈ ਤੇ ਹੁਣ ਕਿਸਾਨਾਂ ਨਾਲ ਧੋਖੇਧੜੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸਰਹੱਦੀ ਕਸਬਾ ਰਾਜੋਕੇ ਦੀ ਦਾਣਾ ਮੰਡੀ ਵਿੱਚ ਆੜ੍ਹਤ ਕਰਦੇ ਦੋ ਭਰਾਵਾਂ ਵੱਲੋਂ 3 ਦਰਜਨ ਤੋਂ ਵੱਧ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜ੍ਹਤ ਕਿਸਾਨਾਂ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ ਸ਼ਿਕਾਇਤ ਦਿੰਦਿਆਂ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

40 ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਦੋ ਆੜ੍ਹਤੀਏ ਪਰਿਵਾਰਕ ਮੈਂਬਰਾਂ ਸਮੇਤ ਹੋਏ ਫਰਾਰ

ਇਸ ਸੰਬੰਧੀ ਜਾਣਕਾਰੀ ਦਿੰਦੇ ਕਿਸਾਨਾਂ ਨੇ ਦੱਸਿਆ ਕਿ ਉਹ ਪਿੱਛਲੇ ਕਾਫੀ ਸਮੇਂ ਤੋਂ ਸੁਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਲਾਖਣਾ ਜਿੰਨਾਂ ਦੀ ਆੜ੍ਹਤ ਰਾਜੋਕੇ ਵਿਖੇ ਹੈ ਕੋਲ ਆਪਣੀ ਫਸਲ ਸੁੱਟਦੇ ਸੀ ਅਤੇ ਉਕਤ ਵਿਅਕਤੀ ਹਰ ਸੀਜ਼ਨ 'ਤੇ ਫਸਲ ਦੀ ਬਣਦੀ ਪੂਰੀ ਰਕਮ ਦੇਣ ਦੀ ਬਜਾਏ ਅਧੂਰੀ ਰਕਮ ਦਿੰਦੇ ਸਨ ਅਤੇ ਬਾਕੀ ਦੀ ਰਕਮ ਅਗਲੀ ਫਸਲ 'ਤੇ ਇਕੱਠੀ ਦੇਣ ਦਾ ਭਰੋਸਾ ਦੇ ਕੇ ਟਾਲ ਮਟੋਲ ਕਰ ਦਿੰਦੇ ਸਨ। ਇਸ ਵਾਰ ਝੋਨੇ ਦੀ ਫਸਲ ਸੁੱਟਣ 'ਤੇ ਉਕਤ ਆੜ੍ਹਤੀਆਂ ਨੇ ਭਰੋਸਾ ਦਿੱਤਾ ਕਿ ਫਸਲ ਦੀ ਸਾਰੀ ਰਕਮ 6 ਤਰੀਖ਼ ਤੋਂ ਬਾਅਦ ਤੁਹਾਡੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਜਦੋਂ ਪੈਸੇ ਨਾ ਮਿਲੇ ਤਾਂ 6 ਨਵੰਬਰ ਨੂੰ ਸਾਨੂੰ ਪਤਾ ਲੱਗਾ ਕਿ ਉਕਤ ਆੜ੍ਹਤੀਆਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਹੈ।

ਇੰਝ ਹੀ ਉਹ ਮੁਲਜ਼ਮ ਸੁਨਿਆਰੇ ਕੋਲੋਂ 18 ਲੱਖ ਦਾ ਸੋਨਾ ਲੈ ਕੇ ਗਏ ਸਨ। ਜਿਸਦਾ ਭੁਗਤਾਨ ਉਨ੍ਹਾਂ ਕੁੱਝ ਦਿਨਾਂ 'ਚ ਕੀਤੇ ਜਾਣ ਬਾਰੇ ਕਿਹਾ ਸੀ। ਉਕਤ ਵਿਅਕਤੀ 40 ਕਿਸਾਨਾਂ ਦੀ ਫਸਲ ਦੀ ਰਕਮ ਹੜੱਪ ਕਰਕੇ ਫਰਾਰ ਹੋ ਗਏ ਹਨ। ਉਨ੍ਹਾਂ ਜ਼ਿਲ੍ਹਾ ਮੁੱਖੀ ਤੋਂ ਮੰਗ ਕੀਤੀ ਕਿ ਉਕਤ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।

ABOUT THE AUTHOR

...view details