ਪੰਜਾਬ

punjab

ETV Bharat / state

ਮੁਕਤਸਰ 'ਚ ਗੰਦਗੀ ਦੇ ਢੇਰ ਜਿਉਂ ਦੇ ਤਿਉਂ, ਸਫ਼ਾਈ ਲਈ ਮਿਲਿਆ ਸੀ ਤੀਜਾ ਸਥਾਨ

ਸ੍ਰੀ ਮੁਕਤਸਰ ਸਾਹਿਬ ਵਿੱਚ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇੱਥੇ ਨਗਰ ਕੌਂਸਲ ਵਲੋਂ ਬਣਾਏ ਗਏ ਪਬਲਿਕ ਪਖ਼ਾਨਿਆਂ ਦਾ ਵੀ ਗੰਦਗੀ ਕਾਰਨ ਬੁਰਾ ਹਾਲ ਹੈ।

ਮੁਕਤਸਰ ਵਿੱਚ ਗੰਦਗੀ ਦੇ ਢੇਰ ਜਿਉਂ ਦੇ ਤਿਉਂ, ਸਫ਼ਾਈ ਵਿੱਚੋਂ ਮਿਲਿਆ ਸੀ ਤੀਜ਼ਾ ਸਧਾਨ

By

Published : Mar 20, 2019, 10:27 PM IST

ਸ੍ਰੀ ਮੁਕਤਸਰ ਸਾਹਿਬ: ਕੇਂਦਰ ਸਰਕਾਰ ਵੱਲੋਂ ਚਲਾਈ ਗਈ 'ਸਵੱਛ ਭਾਰਤ ਮੁਹਿੰਮ' ਤਹਿਤ ਹਰ ਪਿੰਡ ਸਾਫ਼ ਰੱਖਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਇਸ ਦੀ ਜ਼ਮੀਨੀ ਹਕੀਕਤ ਤੁਸੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੇਖ ਸਕਦੇ ਹੋਂ।

ਮੁਕਤਸਰ ਵਿੱਚ ਗੰਦਗੀ ਦੇ ਢੇਰ ਜਿਉਂ ਦੇ ਤਿਉਂ, ਸਫ਼ਾਈ ਵਿੱਚੋਂ ਮਿਲਿਆ ਸੀ ਤੀਜ਼ਾ ਸਧਾਨ

ਜ਼ਿਕਰਯੋਗ ਹੈ ਕਿ ਭਾਵੇਂ ਇਸ ਵਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਸਫ਼ਾਈ ਵਿੱਚੋਂ ਪੂਰੇ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ ਪਰ ਬਾਵਜੂਦ ਇਸ ਦੇ ਮੁਕਤਸਰ ਵਿੱਚ ਗੰਦਗੀ ਦੇ ਢੇਰ ਜਿਉਂ ਦੀ ਤਿਉਂ ਵੇਖੇ ਜਾ ਸਕਦੇ ਹਨ। ਇਥੋਂ ਤੱਕ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਨਗਰ ਕੌਂਸਲ ਵਲੋਂ ਬਣਾਏ ਗਏਪਬਲਿਕ ਪਖ਼ਾਨਿਆਂ ਵਿੱਚ ਵੀ ਗੰਦਗੀ ਦੇ ਢੇਰ ਹਨ, ਸਫਾਈ ਨਾ ਹੋਣ ਕਾਰਨ ਇਨ੍ਹਾਂ ਦਾ ਬੁਰਾ ਹਾਲ ਹੈ ।

ਸ਼ਹਿਰ ਦੀਆਂ ਸੜਕਾਂ ਤੇ ਹਰ ਜਗ੍ਹਾ ਗੰਦਗੀ ਦੇ ਢੇਰ ਲੱਗੇ ਵਿਖਾਈ ਦਿੰਦੇ ਹਨ ਇਸ ਤੋਂ ਇਲਾਵਾ ਸੜਕਾਂ ਤੇ ਆਵਰਾ ਪਸ਼ੂ ਵੀ ਘੁੰਮਦੇ ਵਿਖਾਈ ਦੇ ਜਾਣਗੇ। ਇਨ੍ਹਾਂ ਆਵਾਰਾਂ ਜਾਨਵਰਾਂ ਕਰਕੇ ਕਈ ਵਾਰ ਦਰਦਨਾਕ ਹਾਦਸੇ ਵੀ ਵਾਪਰ ਚੁੱਕੇ ਹਨ।
ਇਸ ਦੌਰਾਨ ਜਦੋਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਛੇਤੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰਾ ਮੁਕਤਸਰ ਮੇਰਾ ਮਾਣ ਮੁਹਿੰਮ ਤਹਿਕਤ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਜੇ ਕਿਤੇ ਅਜੇ ਵੀ ਗੰਦਗੀ ਹੈ ਤਾਂ ਇਸ ਦਾ ਨਿਪਟਾਰਾ ਵੀ ਛੇਤੀ ਹੀ ਕਰ ਲਿਆ ਜਾਵੇਗਾ।

ABOUT THE AUTHOR

...view details