ਪੰਜਾਬ

punjab

ETV Bharat / state

ਸਰਕਾਰੀ ਅਧਿਆਪਕ ਨੇ ਕੀਤੀ ਤਾਬੜ-ਤੋੜ ਫ਼ਾਈਰਿੰਗ, ਇੱਕ ਦੀ ਮੌਤ, 3 ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਮਲੋਟ ਦੇ ਗੁੜ ਬਾਜ਼ਾਰ ਦੀ ਇੱਕ ਭਾਂਡੇ ਵਾਲੀ ਦੁਕਾਨ ਵਿੱਚ ਫਾਈਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਾਈਰਿੰਗ ਹੋਣ ਗੁੜ ਬਾਜ਼ਾਰ ਵਿੱਚ ਸਨਸਨੀ ਫੈਲ ਗਈ ਹੈ।

ਫ਼ੋਟੋ
ਫ਼ੋਟੋ

By

Published : Oct 1, 2020, 2:06 PM IST

ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੀ ਤਹਿਸੀਲ ਮਲੋਟ ਦੇ ਗੁੜ ਬਾਜ਼ਾਰ ਦੀ ਇੱਕ ਭਾਂਡਿਆਂ ਵਾਲੀ ਦੁਕਾਨ ਵਿੱਚ ਫਾਈਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਾਈਰਿੰਗ ਹੋਣ ਗੁੜ ਬਾਜ਼ਾਰ ਵਿੱਚ ਸਨਸਨੀ ਦਾ ਮਾਹੌਲ ਬਣ ਗਿਆ ਹੈ।

ਕੇਸਰ ਚੰਦ ਦੀ ਨੇੜਲੀ ਦੁਕਾਨ ਦੇ ਦੁਕਾਨਦਾਰ ਗਗਨ ਕੁਮਾਰ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਕੇਸਰ ਚੰਦ ਦੀ ਦੁਕਾਨ ਵਿੱਚ ਹਮਲਾ ਕੀਤਾ ਹੈ ਉਹ ਪਹਿਲਾਂ ਉਨ੍ਹਾਂ ਦੀ ਦੁਕਾਨ ਵਿੱਚ ਵੜਨ ਲੱਗਾ ਸੀ ਬਾਅਦ ਵਿੱਚ ਉਹ ਕੇਸਰ ਚੰਦ ਭਾਡਿਆਂ ਵਾਲੇ ਦੀ ਦੁਕਾਨ ਵਿੱਚ ਵੜ ਗਿਆ। ਜਿਸ ਮਗਰੋਂ ਉਨ੍ਹਾਂ ਨੂੰ ਗੋਲੀਆਂ ਦੇ ਚੱਲਣ ਦੀ ਅਵਾਜ਼ਾਂ ਆਈਆਂ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਸ਼ਾਮ ਦੇ 7:30 ਵਜੇ ਸੀ ਤੇ ਮੁਲਜ਼ਮ ਆਈ 20 ਉੱਤੇ ਸਵਾਰ ਸੀ। ਉਨ੍ਹਾਂ ਕਿਹਾ ਕਿ ਫਾਈਰਿੰਗ ਕਰਨ ਤੋਂ ਬਾਅਦ ਸਰਕਾਰੀ ਅਧਿਆਪਕ ਮੌਕੇ ਉੱਤੇ ਫਰਾਰ ਹੋ ਗਿਆ। ਫਾਈਰਿੰਗ ਵਿੱਚ ਦੁਕਾਨ ਵਿੱਚ ਕਰਨਾ ਵਾਲੇ ਬੱਬਲੂ ਦੀ ਮੌਤ ਹੋ ਗਈ ਹੈ ਤੇ ਦੁਕਾਨ ਦਾ ਮਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।

ਵੀਡੀਓ

ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸਰਕਾਰੀ ਅਧਿਆਪਕ ਕੇਸਰ ਚੰਦ ਭਾਡਿਆਂ ਵਾਲੀ ਦੀ ਦੁਕਾਨ ਵਿੱਚ ਹਮਲਾ ਕਰਨ ਤੋਂ ਪਹਿਲਾਂ ਕੇਸਰ ਚੰਦ ਦੁਕਾਨ ਦੇ ਮਾਲਕ ਦੇ ਗੁਰੂ ਨਾਨਕ ਨਗਰ ਵਿੱਚ ਸਥਿਤ ਘਰ ਵਿੱਚ ਦੋ ਔਰਤਾਂ ਉੱਤੇ ਫਾਇਰਿੰਗ ਕਰਨ ਉਪਰੰਤ ਇਸ ਦੁਕਾਨ 'ਤੇ ਪਹੁੰਚਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਈਆਂ ਔਰਤਾਂ ਵਿੱਚੋਂ ਇੱਕ ਔਰਤ ਇਸ ਫਾਈਰਿੰਗ ਕਰਨ ਵਾਲੇ ਅਧਿਆਪਕ ਦੇ ਨਾਲ ਹੀ ਲੰਬੀ ਖੇਤਰ ਦੇ ਇੱਕ ਸਰਕਾਰੀ ਸਕੂਲ ਵਿੱਚ ਨੌਕਰੀ ਕਰਦੀ ਸੀ।

ਐਸਪੀ ਬਲਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਉੱਤੇ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਪੁਲਿਸ ਟੀਮ ਨੇ ਇਸ ਅਪਰਾਧ ਦੀ ਕਾਰਨਾ ਦੀ ਜਾਂਚ ਕਰ ਰਹੀ ਹੈ। ਗੈਰ-ਪ੍ਰਮਾਣਿਕ ਸੂਤਰਾਂ ਮੁਤਾਬਕ ਫਾਇਰਿੰਗ ਕਰਨ ਵਾਲਾ ਸਰਕਾਰੀ ਅਧਿਆਪਕ ਦੇਰ ਰਾਤ ਤੱਕ ਪੁਲਿਸ ਦੀ ਹਿਰਾਸਤ 'ਚ ਆ ਚੁੱਕਿਆ ਸੀ। ਜਿਸ ਨੂੰ ਅੱਜ ਬਾਅਦ ਦੁਪਿਹਰ ਮਾਨਯੋਗ ਅਦਾਲਤ 'ਚ ਪੇਸ਼‌ ਕੀਤੇ ਜਾਣ ਦੀ ਸੰਭਾਵਨਾ ਹੋ ਸਕਦੀ ਹੈ।

ਇਹ ਵੀ ਪੜ੍ਹੋ:ਕਿਸਾਨ ਜਥੇਬੰਦੀਆਂ ਨੇ ਬਰਨਾਲਾ ਲੁਧਿਆਣਾ ਮੁੱਖ ਮਾਰਗ 'ਤੇ ਮਹਿਲ ਕਲਾਂ ਟੋਲ ਪਲਾਜ਼ੇ 'ਤੇ ਲਗਾਇਆ ਪੱਕਾ ਮੋਰਚਾ

ABOUT THE AUTHOR

...view details