ਪੰਜਾਬ

punjab

By

Published : Oct 28, 2020, 2:02 PM IST

ETV Bharat / state

ਕੈਂਸਰ ਦੇ ਖਾਤਮੇ ਲਈ ਵਿਸ਼ਵ ਬੈਂਕ ਤੋਂ ਆਇਆ ਫ਼ੰਡ ਚੜ੍ਹਿਆ ਭ੍ਰਿਸ਼ਟਾਚਾਰ ਦੀ ਭੇਂਟ

ਵਿਸ਼ਵ ਬੈਂਕ ਵੱਲੋਂ ਕੈਂਸਰ ਦੇ ਖਤਮੇ ਲਈ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਫ਼ਿਲਟਰ ਲਈ ਪ੍ਰੋਜੈਕਟ ਲਗਾਏ ਗਏ ਸਨ, ਜੋ ਅੱਜ ਘਟੀਆ ਨਿਰਮਾਣ ਅਤੇ ਵਿਭਾਗ ਦੀਆਂ ਨਲਾਇਕੀਆਂ ਕਾਰਨ ਕਈ ਮਹੀਨਿਆਂ ਤੋਂ ਖਰਾਬ ਪਏ ਹਨ।

Funds provided by World Bank to Punjab for water supply projects
ਕੈਂਸਰ ਦੇ ਖਾਤਮੇ ਲਈ ਵਿਸ਼ਵ ਬੈਂਕ ਤੋਂ ਆਇਆ ਫ਼ੰਡ ਚੜ੍ਹਿਆ ਭ੍ਰਿਸ਼ਟਾਚਾਰ ਦੀ ਭੇਂਟ

ਸ੍ਰੀ ਮੁਕਤਸਰ ਸਾਹਿਬ: ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਪੰਜਾਬ ਦੇ ਮਾਲਵੇ ਖਿੱਤੇ ਦੇ ਲਈ ਵਿਸ਼ਵ ਬੈਂਕ ਨੇ ਇਸ ਬਿਮਾਰੀ ਨੂੰ ਖਤਮ ਕਰਨ ਲਈ ਸਵੱਛ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਸੀ। ਵਿਸ਼ਵ ਬੈਂਕ ਨੇ ਇਸੇ ਟੀਚੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿੱਚ ਪਾਣੀ ਫ਼ਿਲਟਰ ਲਈ ਪ੍ਰੋਜੈਕਟ ਲਗਾਏ ਗਏ ਸਨ, ਜੋ ਅੱਜ ਘਟੀਆ ਨਿਰਮਾਣ ਅਤੇ ਵਿਭਾਗ ਦੀਆਂ ਨਲਾਇਕੀਆਂ ਕਾਰਨ ਕਈ ਮਹੀਨਿਆਂ ਤੋਂ ਖਰਾਬ ਪਏ ਹਨ।

ਕੈਂਸਰ ਦੇ ਖਾਤਮੇ ਲਈ ਵਿਸ਼ਵ ਬੈਂਕ ਤੋਂ ਆਇਆ ਫ਼ੰਡ ਚੜ੍ਹਿਆ ਭ੍ਰਿਸ਼ਟਾਚਾਰ ਦੀ ਭੇਂਟ

ਪਿੰਡ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਨੇ ਘਟੀਆ ਸਮੱਗਰੀ ਦੇ ਨਾਲ-ਨਾਲ ਪਾਣੀ ਸਪਲਾਈ ਦੀਆਂ ਪੁਰਾਣੀਆਂ ਪਾਈਪਾਂ ਪਾ ਕੇ ਹੀ ਡੰਗ ਸਾਰਿਆ ਹੈ। ਉੱਥੇ ਦੂਜੇ ਪਾਸੇ‌ 8 ਮਹੀਨਿਆਂ ਤੋਂ ਭੇਜੀ ਆਰਟੀਆਈ‌ ਅਧੀਨ ਉਕਤ ਨਿਰਮਾਣ ਕਾਰਜਾਂ ਦੇ ਬਿੱਲ ਵੀ ਵਿਭਾਗ ਨਹੀਂ ਦੇ ਰਿਹਾ।

ਦੂਜੇ ਪਾਸੇ ਪਿੰਡ ਉਦੇਕਰਨ ਅਤੇ ਲੰਬੀ ਢਾਬ 'ਚ ਦੋ ਸਾਲ ਪਹਿਲਾਂ ਬਣਾਈਆਂ ਵਾਟਰ ਵਰਕਸਾਂ ਬਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਦੀ ਘਟੀਆ ਸਮੱਗਰੀ ਬਾਰੇ ਉਹ ਕਾਫ਼ੀ ਚਿਰ ਤੋਂ ਅਧਿਕਾਰੀਆਂ ਨੂੰ ਆਖ ਰਹੇ ਹਨ, ਪਰ ਪ੍ਰਸ਼ਾਸਨ ਨੇ ਠੇਕੇਦਾਰ ਖਿਲਾਫ਼ ਕਾਰਵਾਈ ਕਰਨੀ ਤਾਂ ਦੂਰ ਦੀ ਗੱਲ, ਸਗੋਂ ਹੁਣ ਤੱਕ ਉਦੇਕਰਨ ਪਿੰਡ ਦਾ ਵਾਟਰ ਵਰਕਸ, ਪੰਚਾਇਤ ਦੇ ਹਵਾਲੇ ਵੀ ਨਹੀਂ ਕੀਤਾ।

ਵਿਸ਼ਵ ਬੈਂਕ ਦਾ ਇਹ ਪ੍ਰਾਜੈਕਟ ਮਾਲਵਾ ਵਿੱਚੋਂ ਵਧ ਰਹੇ ਕੈਂਸਰ ਦੇ ਪ੍ਰਕੋਪ ਨੂੰ ਖਤਮ ਕਰਨ ਵਾਸਤੇ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਿ ਇਹ ਪ੍ਰੋਜੈਕਟ ਕੈਂਸਰ ਨੂੰ ਖਤਮ ਕਰਦਾ, ਉਸ ਤੋਂ ਪਹਿਲਾਂ ਇਹ ਪ੍ਰੋਜੈਕਟ ਖੁਦ ਹੀ ਕੈਂਸਰ ਦਾ ਸ਼ਿਕਾਰ ਹੋ ਗਿਆ। ਜਿਸ ਦੇ ਨਤੀਜੇ ਵਜੋਂ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਅੱਜ ਵੀ ਪੇਂਡੂ ਖੇਤਰਾਂ ਦੇ ਲੋਕ ਪੀਣ ਵਾਲੇ ਸਾਫ ਪਾਣੀ ਤੋਂ ਵਾਂਝੇ ਹਨ। ਕਿਉਂਕਿ ਕੈਂਸਰ ਯੁਕਤ ਅਤੇ ਕੈਮੀਕਲ ਵਾਲੇ ਪਾਣੀ ਨੂੰ ਸਾਫ ਕਰਨ ਵਾਲੀਆਂ ਮਸ਼ੀਨਾਂ ਕਈ ਮਹੀਨੇ ਪਹਿਲਾਂ ਹੀ ਕੰਮ ਛੱਡ ਚੁੱਕੀਆਂ ਹਨ।

ਉੱਥੇ ਹੀ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੋਂ ਜਦੋਂ ਦੋ ਸਾਲ ਪਹਿਲਾਂ ਕੀਤੇ ਘਟੀਆ ਨਿਰਮਾਣ ਕਾਰਜਾਂ ਸਬੰਧੀ ਪੁੱਛਿਆ ਤਾਂ ਇਸ ਵਾਰ ਵੀ ਉਹ ਸਿੱਟ ਬਣਾ ਕੇ ਜਾਂਚ ਕਰਵਾਉਣ ਦਾ ਬਿਆਨ ਦਾਗ ਕੇ ਤੁਰਦੇ ਬਣੇ ਪਰ ਹੁਣ ਤੱਕ ਕੋਈ ਜਾਂਚ ਟੀਮ ਨਹੀਂ ਬਣੀ।

ਮਾਲਵੇ ਵਿੱਚ ਇੱਕ ਪਾਸੇ ਤਾਂ ਕੈਂਸਰ ਨਾਲ ਲੋਕ ਮਰ ਰਹੇ ਹਨ। ਦੂਜੇ ਪਾਸੇ ਠੇਕੇਦਾਰਾ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਚੱਲਦਿਆਂ ਵਿਸ਼ਵ ਬੈਂਕ ਦੇ ਪੈਸੇ ਨੂੰ ਭ੍ਰਿਸ਼ਟਾਚਾਰ ਦਾ ਗ੍ਰਹਿਣ ਲੱਗਿਆ ਪ੍ਰਤੀਤ ਹੋ ਰਿਹਾ ਹੈ।

ABOUT THE AUTHOR

...view details