ਪੰਜਾਬ

punjab

ETV Bharat / state

ਪੁਲਿਸ ਦੀ ਅਜਿਹੀ ਮਹਿਲਾ ਅਧਿਕਾਰੀ, ਜਿਸਦਾ ਤਬਾਦਲਾ ਰੋਕਣ ਲਈ ਲੋਕ ਕਰ ਰਹੇ ਪ੍ਰਦਰਸ਼ਨ

ਪੁਲਿਸ ਵਾਲੇ ਨੂੰ ਮਾੜ੍ਹਾ ਕਹਿਣ ਵਾਲੇ ਤਾਂ ਤੁਸੀਂ ਬਹੁਤ ਸੁਣ ਹੋਣੇ ਆ, ਪਰ ਪੁਲਿਸ ਦੀ ਇੱਕ ਮਹਿਲਾ ਅਫ਼ਸਰ ਅਜਿਹੀ ਹੈ ਜਿਸਦਾ ਤਬਾਦਲਾ ਰੋਕਣ ਲਈ ਸ਼ਹਿਰਵਾਸੀ ਪ੍ਰਦਰਸ਼ਨ ਕਰ ਰਹੇ ਹਨ। ਜੀ ਹਾਂ, ਇੱਕ ਅਜਿਹੀ ਹੋਣਹਾਰ ਅਫ਼ਸਰ ਹੈ ਨਰੇਸ਼ ਕੁਮਾਰੀ। ਪੂਰਾ ਮਾਮਲਾ ਜਾਨਣ ਲਈ ਦੇਖੋ ਇਹ ਵੀਡੀਓ...

ਐੱਸਐੱਚਓ ਨਰੇਸ਼ ਕੁਮਾਰੀ
ਐੱਸਐੱਚਓ ਨਰੇਸ਼ ਕੁਮਾਰੀ

By

Published : May 25, 2021, 9:28 AM IST

ਐੱਸਬੀਐੱਸ ਨਗਰ : ਸਬ-ਡਵੀਜ਼ਨ ਬਲਾਚੌਰ ਵਿੱਚ ਦੋ ਦਿਨ ਪਹਿਲਾਂ ਥਾਣਾ ਸਦਰ ਦੀ ਸਬ ਇੰਸਪੈਕਟਰ ਨਰੇਸ਼ ਕੁਮਾਰੀ ਦਾ ਤਬਾਦਲਾ ਪੁਲਿਸ ਵਿਭਾਗ ਵੱਲੋਂ ਕਰ ਦਿੱਤਾ ਗਿਆ ਸੀ। ਇਸ ਸਬੰਧ ’ਚ ਬਲਾਚੌਰ ਵਾਸੀਆਂ ਨੇ ਨਰੇਸ਼ ਕੁਮਾਰੀ ਦੇ ਤਬਾਦਲਾ ਕੀਤੇ ਜਾਣ ’ਤੇ ਰੋਸ ਪ੍ਰਦਰਸ਼ਨ ਕੀਤਾ, ਇੱਥੋਂ ਤੱਕ ਕਿ ਮੈਡਮ ਨਰੇਸ਼ ਕੁਮਾਰੀ ਨੂੰ ਸਿੰਘਮ ਦਾ ਖਿਤਾਬ ਵੀ ਦੇ ਦਿੱਤਾ।

ਐੱਸਐੱਚਓ ਨਰੇਸ਼ ਕੁਮਾਰੀ

ਰੀਲ ਨਹੀਂ ਰੀਅਲ ਲਾਈਫ਼ ’ਚ ਐੱਸਐੱਚਓ ਨਰੇਸ਼ ਕੁਮਾਰੀ ਨੂੰ ਲੋਕ ਮੰਨਦੇ ਹਨ ‘ਸਿੰਘਮ’

ਜਿਸ ਕਾਰਨ ਬਲਾਚੌਰ ਨਿਵਾਸੀ ਬਹੁਤ ਸੰਤੁਸ਼ਟ ਹਨ, ਪਰਤੂੰ ਪੁਲਿਸ ਪ੍ਰਸ਼ਾਸਨ ਵੱਲੋਂ ਐਚਐਸਓ ਨਰੇਸ਼ ਕੁਮਾਰੀ ਦਾ ਤਬਾਦਲਾ ਬਲਾਚੌਰ ਤੋਂ ਬੰਗਾ ਸਦਰ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਬਲਾਚੌਰ ਵਾਸੀਆਂ ਵਿਚ ਕਾਫੀ ਰੋਸ ਹੈ। ਐਚਐਸਓ ਨਰੇਸ਼ ਕੁਮਾਰੀ ਨੂੰ ਸਿੰਘਮ ਦਾ ਖਿਤਾਬ ਦੇਣ ਤੇ ਸਵਾਲ ’ਤੇ ਬਲਾਚੌਰ ਵਾਸੀਆਂ ਨੇ ਕਿਹਾ ਕਿ ਜਿਸ ਲਗਨ ਮਿਹਨਤ ਅਤੇ ਈਮਾਨਦਾਰੀ ਦੇ ਨਾਲ ਇਸ ਮਹਿਲਾ ਅਫ਼ਸਰ ਨੇ ਜ਼ੁਰਮ ਨੂੰ ਨਕੇਲ ਪਾਈ ਹੈ ਅਜਿਹਾ ਕੰਮ ਇਕ ਸਿੰਘਮ ਅਫ਼ਸਰ ਹੀ ਕਰ ਸਕਦੀ ਹੈ। ਐਚਐਸਓ ਨਰੇਸ਼ ਕੁਮਾਰੀ ਨੇ ਬਲਾਚੌਰ ਦੇ ਹਰ ਵਾਸੀ ਨੂੰ ਪੂਰਾ ਸਨਮਾਨ ਦਿੱਤਾ ਹੈ।

ਇਸ ਮੌਕੇ ਬਲਾਚੌਰ ਸ਼ਹਿਰ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਹ ਮੁੱਦਾ ਕੋਈ ਸਿਆਸੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨਰੇਸ਼ ਕੁਮਾਰੀ ਨੇ ਆਪਣੇ ਬਤੌਰ ਐੱਸਐੱਚਓ ਦੇ ਅਹੁੱਦੇ ’ਤੇ ਰਹਿੰਦੇ ਹੋਏ ਪੂਰੀ ਇਮਾਨਦਾਰੀ ਨਾਲ ਡਿਊਟੀ ਕੀਤੀ ਹੈ।

ਰਾਜਨੀਤਿਕ ਦਬਾਅ ਸਬੰਧੀ ਸਵਾਲ ਪੁੱਛਣ ’ਤੇ ਨਰੇਸ਼ ਕੁਮਾਰੀ ਨੇ ਸਾਧੀ ਚੁੱਪੀ
ਉੱਥੇ ਹੀ ਨਰੇਸ਼ ਕੁਮਾਰੀ ਜਿਨ੍ਹਾਂ ਦਾ ਤਬਾਦਲਾ ਬਲਾਚੌਰ ਤੋਂ ਬੰਗਾ ਹੋਇਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਤਬਾਦਲਾ ਰੁਟੀਨ ਮੁਤਾਬਕ ਕਾਨੂੰਨ ਤਹਿਤ ਹੋਇਆ ਹੈ, ਇਸ ਵਿੱਚ ਕਿਸੇ ਦਾ ਕੋਈ ਨਿੱਜੀ ਹੱਥ ਨਹੀਂ। ਉਨ੍ਹਾਂ ਬਲਾਚੌਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਮੁੱਦਾ ਨਾ ਬਣਾਉਣ। ਜਦੋਂ ਨਿਰੇਸ਼ ਕੁਮਾਰੀ ਨੇ ਇਹ ਪੁੱਛਿਆ ਗਿਆ ਕਿ ਤਬਾਦਲੇ ਪਿੱਛੇ ਕੋਈ ਰਾਜਨੀਤਿਕ ਦਬਾਅ ਹੈ ਤਾਂ ਐਚਐਸਓ ਨਰੇਸ਼ ਕੁਮਾਰੀ ਨੇ ਇਸ ’ਤੇ ਕੋਈ ਵੀ ਸਪੱਸ਼ਟ ਜਵਾਬ ਦੇਣ ਤੋਂ ਸਾਫ਼ ਇਨਕਾਰੀ ਕਰ ਦਿੱਤਾ ।

ਵਪਾਰੀ ਮੰਡਲ ਨੇ ਐੱਸਐੱਸਪੀ ਅਲਕਾ ਮੀਨਾ ਨੂੰ ਤਬਾਦਲਾ ਰੋਕੇ ਜਾਣ ਸਬੰਧੀ ਸੌਂਪਿਆ ਮੰਗ ਪੱਤਰ
ਬਲਾਚੌਰ ਦੇ ਵਪਾਰੀ ਮੰਡਲ ਵੱਲੋਂ ਨਵਾਂਸ਼ਹਿਰ ਦੇ ਐੱਸਐੱਸਪੀ ਅਲਕਾ ਮੀਨਾ ਨਾਲ ਮੁਲਾਕਾਤ ਕਰ ਐਚਐਸਓ ਨਰੇਸ਼ ਕੁਮਾਰੀ ਦਾ ਤਬਾਦਲਾ ਬੰਗਾ ਤੋਂ ਰੱਦ ਕਰਵਾ ਦੁਬਾਰਾ ਬਲਾਚੌਰ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਇੰਨੀ ਵੀ ਮਾੜੀ ਨਹੀਂ....ਹਵਲਦਾਰ ਦੇ ਉਪਰਾਲੇ ਨੂੰ ਸਲਾਮ..

ABOUT THE AUTHOR

...view details