ਸੰਗਰੂਰ: TET ਪਾਸ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕੀਤਾ।
ਸਾਨੂੰ ਓਪੀ ਸੋਨੀ ਤੋਂ ਉਮੀਦ ਨਹੀਂ ਪਰ ਹੁਣ ਸਿੰਗਲਾ ਵੀ...
TET ਪਾਸ ਅਧਿਆਪਕਾਂ ਲਈ ਗ੍ਰੈਜੂਏਸ਼ਨ ਦਾ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਦੇ ਵਿਰੋਧ 'ਚ ਉਨ੍ਹਾਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ।
ਡਿਜ਼ਾਇਨ ਫ਼ੋਟੋ।
ਅਧਿਆਪਕਾਂ ਨੇ ਕਿਹਾ ਕਿ ਪਹਿਲਾਂ ਓਪੀ ਸੋਨੀ ਸਿੱਖਿਆ ਮੰਤਰੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਕਿਸੇ ਰਾਹ ਨਹੀਂ ਪਾਇਆ ਹੁਣ ਉਨ੍ਹਾਂ ਨੂੰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਉਮੀਦਾਂ ਸਨ ਪਰ ਉਹ ਵੀ ਉਨ੍ਹਾਂ ਬਾਰੇ ਕੁਝ ਨਹੀਂ ਸੋਚ ਰਹੇ।
ਉਨ੍ਹਾਂ ਕਿਹਾ ਕਿ TET ਪਾਸ ਕਰਨ ਤੋਂ ਬਾਅਦ ਹੁਣ ਨਵਾਂ ਕਾਨੂੰਨ ਬਣਾ ਦਿੱਤਾ ਹੈ ਕਿ ਉਨ੍ਹਾਂ ਦਾ ਗ੍ਰੈਜੂਏਸ਼ਨ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਜੇ ਸਿੱਖਿਆ ਮੰਤਰੀ ਨੇ ਉਨ੍ਹਾਂ ਨਾਲ ਬੈਠ ਕੇ ਕੋਈ ਮੀਟਿੰਗ ਨਾ ਕੀਤੀ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।