ਪੰਜਾਬ

punjab

By

Published : Jan 14, 2020, 5:13 PM IST

ETV Bharat / state

17 ਜਨਵਰੀ ਨੂੰ ਰਾਜ-ਪੱਧਰੀ ਕੂਕਾ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ

ਸੰਗਰੂਰ ਦੇ ਮਲੇਰਕੋਟਲਾ 'ਚ ਨਾਮਧਾਰੀ ਵੱਲੋਂ ਸ਼ਾਟ ਕੂਕਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਪ੍ਰਬੰਧਾਂ ਦਾ ਜ਼ਾਇਜਾ ਸੰਗਰੂਰ ਦੇ ਏਡੀਸੀ ਰਾਜੇਸ਼ ਤ੍ਰਿਪਾਠੀ ਨੇ ਲਿਆ।

state-level Kooka martyr
ਫ਼ੋਟੋ

ਸੰਗਰੂਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਲੇਰਕੋਟਲਾ 'ਚ ਨਾਮਧਾਰੀਆਂ ਵੱਲੋਂ ਸ਼ਾਟ ਕੂਕਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਾਮਧਾਰੀ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ ਰਾਜ ਪੱਧਰ ਤੇ ਹੋਵੇਗਾ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਏ.ਡੀ.ਸੀ. ਰਾਜੇਸ਼ ਤ੍ਰਿਪਾਠੀ ਨੇ ਸਮਾਗਮ ਦੇ ਪ੍ਰਬੰਧ ਦਾ ਜਾਇਜ਼ਾ ਲਿਆ। ਸਮਾਗਮ ਦਾ ਜ਼ਾਇਜਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨੇ ਵੀ ਸ਼ਿਰਕਤ ਕੀਤੀ।

ਵੀਡੀਓ

ਦੱਸ ਦਈਏ ਕਿ ਮਲੇਰਕੋਟਲਾ ਦੀ ਇਸ ਧਰਤੀ 'ਤੇ ਸ਼ਾਟ ਕੂਕਿਆਂ ਨੂੰ ਅੰਗਰੇਜ਼ਾਂ ਨੇ ਤੋਪਾਂ ਅੱਗੇ ਖੜ੍ਹੇ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 17 ਜਨਵਰੀ ਇਹ ਸਮਾਗਮ ਕਰਵਾਇਆ ਜਾਂਦਾ ਹੈ। ਇਸ ਸ਼ਹੀਦੀ ਸਮਾਗਮ 'ਚ ਦੇਸ਼ਵਾਸੀਆਂ ਦੇ ਨਾਲ ਹੀ ਵਿਦੇਸ਼ਾਂ ਵਿੱਚੋਂ ਵੀ ਸੰਗਤਾਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਨਾਮਧਾਰੀ ਜਗ੍ਹਾ 'ਤੇ ਪਹੁੰਚਦੇ ਹਨ।

ਇਹ ਵੀ ਪੜ੍ਹੋ: ਬਿਗ ਬੌਸ 13: ਵਿਕਾਸ ਨੇ ਕੀਤਾ ਸ਼ਹਿਨਾਜ਼ ਨੂੰ ਸਪੋਰਟ

ਇਸ ਮੌਕੇ ਏ.ਡੀ.ਸੀ ਰਾਜੇਸ਼ ਤ੍ਰਿਪਾਠੀ ਨੇ ਕਿਹਾ ਕਿ ਨਾਮਧਾਰੀ ਵੱਲੋਂ ਸ਼ਾਟ ਕੂਕਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਇਸ ਸਮਾਗਮ ਦੇ ਪ੍ਰਬੰਧਾਂ ਦਾ ਜ਼ਾਇਜਾ ਲਿਆ। ਉਨ੍ਹਾਂ ਇਸ ਸਮਾਗਮ ਨੂੰ ਕਰਵਾਉਣ ਦੌਰਾਨ 17 ਜਨਵਰੀ ਨੂੰ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਵਿੱਦਿਅਕ ਅਦਾਰੇ 'ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ABOUT THE AUTHOR

...view details