ਸੰਗਰੂਰ: ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ, ਕਿ ਲੋਕਾਂ ਮੰਗ ਕਰ ਰਹੇ ਹਨ ਕਿ ਗੁਰੂ ਘਰਾਂ ਨੂੰ ਖੋਲ੍ਹ ਦਿੱਤਾ ਜਾਵੇ। ਕਿਉਂਕਿ ਲੋਕਾਂ ਨੂੰ ਗੁਰੂ ਘਰ ਜਾ ਕੇ ਮਾਨਸਿਕ ਤੌਰ 'ਤੇ ਸ਼ਾਂਤੀ ਮਿਲਦੀ ਹੈ।
ਲੌਂਗੋਵਾਲ ਨੇ ਕੈਪਟਨ ਨੂੰ ਗੁਰਦੁਆਰੇ ਖੋਲ੍ਹਣ ਦੀ ਕੀਤੀ ਅਪੀਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਭਰ ਦੇ ਗੁਰਦੁਆਰਿਆਂ ਨੂੰ ਖੋਲ੍ਹਿਆ ਜਾਵੇ।
ਲੌਂਗੋਵਾਲ ਨੇ ਕੈਪਟਨ ਨੂੰ ਗੁਰਦੁਆਰੇ ਖੋਲ੍ਹਣ ਦੀ ਕੀਤੀ ਅਪੀਲ
ਹੋਰ ਪੜ੍ਹੋ: ਭਾਰਤ 'ਚ ਮੱਧ ਜੁਲਾਈ ਤੱਕ ਆਉਂਦਾ ਰਹੇਗਾ ਟਿੱਡੀ ਦਲ: ਡਾ. ਕੇਐਲ ਗੁਰਜਰ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਸਮੇਂ ਸਿਹਤ ਸੁਵਿਧਾਵਾਂ ਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇਗਾ। ਲੌਕਡਾਊਨ ਕਰਕੇ ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ 'ਚ ਧਾਰਮਿਕ ਸਥਾਨ ਨੂੰ ਬੰਦ ਕੀਤਾ ਗਿਆ ਹੈ। ਉੱਥੇ ਹੀ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਘਰਾਂ ਨੂੰ ਖੋਲ੍ਹਣ ਦੀ ਅਪੀਲ ਸਰਕਾਰ ਨੂੰ ਕੀਤੀ ਹੈ।