ਮਲੇਰਕੋਟਲਾ:ਬੇਸ਼ੱਕ ਪੰਜਾਬ ਸਰਕਾਰ ਵੱਲੋਂਮਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਪਰ ਇੱਥੋਂ ਦੇ ਲੋਕਾਂ ਨੂੰ ਨਗਰ ਕੌਂਸਲ ਹਾਲੇ ਵੀ ਪੀਣ ਵਾਲਾ ਪਾਣੀ ਨਹੀਂ ਮੁਹੱਈਆ ਕਰਵਾ ਸਕੀ। ਮਲੇਰਕੋਟਲਾ ਦੇ ਮੁਹੱਲਾ ਬੇਰੀਆਂ ਵਾਲਾ ਦਰਵਾਜ਼ਾ ਜਿੱਥੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਜਗ੍ਹਾ ਗੰਦਾ ਪਾਣੀ ਆ ਰਿਹਾ ਹੈ, ਜੋ ਇਨ੍ਹਾਂ ਬੋਤਲਾਂ ਵਿੱਚ ਭਰ ਕੇ ਲੋਕਾਂ ਵੱਲੋਂ ਰੱਖਿਆ ਗਿਆ ਹੈ।
ਸਾਫ ਪੀਣ ਵਾਲੇ ਪਾਣੀ ਲਈ ਤਰਸੇ ਜਿਲ੍ਹਾਂ ਮਲੇਰਕੋਟਲਾ ਵਾਸੀ
ਜ਼ਿਲ੍ਹਾਂ ਮਲੇਰਕੋਟਲਾ ਦੇ ਮੁਹੱਲਾ ਬੇਰੀਆਂ ਵਾਲਾ ਦਰਵਾਜ਼ਾ ਦੇ ਵਾਸੀ ਸਾਫ਼ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ ਤੇ ਮੁਹੱਲਾ ਵਾਸੀਆ ਨੇ ਨਗਰ ਕੌਂਸਲ ਪਾਸੋਂ ਸਾਫ਼ ਪੀਣ ਵਾਲੇ ਪਾਣੀ ਦੀ ਗੁਹਾਰ ਲਗਾਈ ਹੈ
ਸਾਫ ਪੀਣ ਵਾਲੇ ਪਾਣੀ ਲਈ ਤਰਸੇ ਜਿਲ੍ਹਾਂ ਮਲੇਰਕੋਟਲਾ ਵਾਸੀ
ਲੋਕਾਂ ਦਾ ਕਹਿਣਾ ਹੈ ਕਿ ਇਸ ਪਾਣੀ ਵਿੱਚੋਂ ਅਜੀਬ ਤਰ੍ਹਾਂ ਦੀ ਬਦਬੂ ਆਉਂਦੀ ਹੈ, ਅਤੇ ਟੂਟੀਆਂ 'ਚੋਂ ਅਜਿਹਾ ਪਾਣੀ ਕਈ ਦਿਨਾਂ ਤੋਂ ਆ ਰਿਹਾ ਹੈ। ਮਸਜਿਦ ਵਿੱਚ ਨਮਾਜ਼ ਪੜ੍ਹਨ ਵਾਲੇ ਨਮਾਜ਼ ਅਦਾ ਵੀ ਨਹੀਂ ਕਰ ਸਕਦੇ, ਨਮਾਜ਼ ਪੜ੍ਹਨ ਦੇ ਲਈ ਕਿਉਂਕਿ ਪਾਣੀ ਗੰਧਲਾ ਗੰਦਾ ਅਤੇ ਬਦਬੂਦਾਰ ਹੈ। ਮੁਹੱਲਾ ਵਾਸੀਆ ਨੇ ਨਗਰ ਕੌਂਸਲ ਪਾਸੋਂ ਸਾਫ਼ ਪੀਣ ਵਾਲੇ ਪਾਣੀ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ:-SC ਕਮਿਸ਼ਨ ਨੇ ਸਾਂਸਦ Ravneet Bittu ਨੂੰ ਕੀਤਾ ਤਲਬ