ਪੰਜਾਬ

punjab

ETV Bharat / state

ਮਲੇਰਕੋਟਲਾ ਵਿਖੇ ਲਾਕਡਾਉਨ ਦੇ ਮੱਦੇਨਜ਼ਰ ਜ਼ਰੂਰਤਮੰਦਾਂ ਲਈ ਲਗਾਇਆ ਗਿਆ ਲੰਗਰ

ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੈ ਅਤੇ ਹੁਣ ਉਨ੍ਹਾਂ ਲੋਕਾਂ ਨੂੰ ਰੋਟੀ ਦੀ ਚਿੰਤਾ ਸਤਾਉਣ ਲੱਗੀ ਹੈ ਜਿਹੜੇ ਲੋਕ ਦਿਹਾੜੀ ਕਰਕੇ ਦੋ ਵਕਤ ਰੋਟੀ ਦਾ ਜੁਗਾੜ ਕਰਦੇ ਸਨ। ਮਲੇਰਕੋਟਲਾ ਵਿਖੇ ਨਾਮਧਾਰੀਆਂ ਵੱਲੋਂ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ।

langar for needy people organised in malerkotla
ਮਲੇਰਕੋਟਲਾ ਵਿਖੇ ਲਾਕਡਾਉਨ ਦੇ ਮੱਦੇਨਜ਼ਰ ਜ਼ਰੂਰਤਮੰਦਾਂ ਲਈ ਲਗਾਇਆ ਗਿਆ ਲੰਗਰ

By

Published : Mar 24, 2020, 2:37 AM IST

ਮਲੇਰਕੋਟਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੈ ਅਤੇ ਹੁਣ ਉਨ੍ਹਾਂ ਲੋਕਾਂ ਨੂੰ ਰੋਟੀ ਦੀ ਚਿੰਤਾ ਸਤਾਉਣ ਲੱਗੀ ਹੈ ਜਿਹੜੇ ਲੋਕ ਦਿਹਾੜੀ ਕਰਕੇ ਦੋ ਵਕਤ ਰੋਟੀ ਦਾ ਜੁਗਾੜ ਕਰਦੇ ਸਨ। ਮਲੇਰਕੋਟਲਾ ਵਿਖੇ ਨਾਮਧਾਰੀਆਂ ਵੱਲੋਂ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ।

ਮਲੇਰਕੋਟਲਾ ਵਿਖੇ ਲਾਕਡਾਉਨ ਦੇ ਮੱਦੇਨਜ਼ਰ ਜ਼ਰੂਰਤਮੰਦਾਂ ਲਈ ਲਗਾਇਆ ਗਿਆ ਲੰਗਰ

ਇਸ ਲੰਗਰ ਵਿੱਚ ਅਹਿਤਿਆਤ ਵਜੋਂ ਲੋਕਾਂ ਨੂੰ ਦੂਰ-ਦੂਰ ਬਿਠਾ ਕੇ ਲੰਗਰ ਖਵਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਲੰਗਰ ਪੈਕ ਕਰਕੇ ਵੀ ਦਿੱਤਾ ਜਾਂਦਾ ਹੈ। ਇਸ ਲੰਗਰ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਦੇਖਿਆ ਗਿਆ ਜੋ ਇੱਕਜੁੱਟਤਾ ਨਾਲ ਇਸ ਮੁਸ਼ਕਿਲ ਘੜੀ ਵਿੱਚ ਇਕੱਠੇ ਹੋ ਕੇ ਖੜੇ ਹਨ।

ਇਹ ਵੀ ਪੜ੍ਹੋ: ਕੋਵਿਡ-19: ਕੈਪਟਨ ਨੇ ਲੋਕਾਂ ਨੂੰ ਸਵੈ-ਇੱਛਾ ਨਾਲ ਕਰਫਿਊ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਇਸ ਮੌਕੇ ਲੰਗਰ ਖਾਣ ਆਏ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜ਼ਰੂਰਤਮੰਦਾਂ ਅਜਿਹੇ ਉਪਰਾਲੇ ਕੀਤੇ ਜਾਣੇ ਬਹੁਤ ਜ਼ਰੂਰੀ ਹਨ। ਇਸ ਦੇ ਨਾਲ ਹੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਦੇ ਪੂਰੇ ਪ੍ਰਬੰਧ ਕੀਤੇ ਹਨ ਅਤੇ ਲੰਗਰ ਹਾਲ ਨੂੰ ਪੂਰੇ ਤਰੀਕੇ ਨਾਲ ਸੈਨੇਟਾਈਜ਼ ਕੀਤਾ ਗਿਆ ਹੈ।

ABOUT THE AUTHOR

...view details