ਨਵੀਂ ਦਿੱਲੀ: ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤੇ ਸ਼ੁਰੂ ਹੋਈ ਸਾਈਕਲ ਰੈਲੀ ਚ ਸ਼ਾਮਲ ਆਈਟੀਬੀਪੀ ਦੇ ਜਵਾਨਾਂ ਨੇ ਅੱਜ ਪੰਜਾਬ ਦੇ ਸੰਗਰੂਰ ਇਲਾਕਿਆਂ ’ਚ ਪਹੁੰਚ ਕੇ ਸ਼ਹੀਦ ਉਧਮ ਸਿੰਘ ਸਮਾਧੀ ’ਤੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਾਈਕਲ ਰੈਲੀ ਦੀ ਸ਼ੁਰੂਆਤ ਆਈਟੀਬੀਪੀ ਦੇ ਕਰਮਚਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਬਾਬੇਲੀ ਖੇਤਰ ਤੋਂ ਕੀਤੀ ਸੀ। ਜਿਸ ਨੂੰ ਸ਼ਿਮਲਾ ਦੇ ਡੀਆਈਜੀ ਪ੍ਰੇਮ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਦੱਸ ਦਈਏ ਕਿ ITBP ਦੀ ਇਹ ਸਾਈਕਲ ਰੈਲੀ ਜਲ੍ਹਿਆਂਵਾਲਾ ਬਾਗ ਦੇ ਰਸਤੇ ਰਾਜਘਾਟ ਜਾਵੇਗੀ। ਇਹ ਰੈਲੀ 2 ਅਕਤੂਬਰ ਨੂੰ ਦਿੱਲੀ ਦੇ ਰਾਜ ਘਾਟ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਇਹ ਪੰਜਾਬ ਦੇ ਕਈ ਸ਼ਹਿਰਾਂ ਰਾਹੀਂ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਅੱਜ ਪੰਜਾਬ ਦੇ ਸੰਗਰੂਰ ਪਹੁੰਚ ਕੇ ਆਈਟੀਬੀਪੀ ਦੇ ਸਾਈਕਲ ਰੈਲੀ ਚ ਸ਼ਾਮਲ ਜਵਾਨਾਂ ਨੇ ਸ਼ਹੀਦ ਉਧਮ ਸਿੰਘ ਦੀ ਯਾਦ ਚ ਆਯੋਜਿਤ ਇੱਕ ਪ੍ਰੋਗਰਾਮ ’ਚ ਹਿੱਸਾ ਲਿਆ ਅਤੇ ਬੈਂਡ ਡਿਸਪਲੇ ਕੀਤਾ।
ITBP ਦੇ ਜਵਾਨਾਂ ਨੇ ਸ਼ਹਿਦ ਉਧਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਆਜ਼ਾਦੀ ਦੇ 75ਵੇਂ ਸਾਲ ਨੂੰ ਆਜ਼ਾਦੀ ਦੇ ਅੰਮ੍ਰਿਤ ਉਤਸਵ ਵਜੋਂ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਕਈ ਪ੍ਰਕਾਰ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਕੜੀ ਵਿੱਚ, ਆਈਟੀਬੀਪੀ ਕਰਮਚਾਰੀਆਂ ਨੇ ਇੱਕ ਸਾਈਕਲ ਰੈਲੀ ਕੱਢੀ। ਜੋ ਕਿ ਸ਼ਿਮਲਾ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਜਲਿਆਂਵਾਲਾ ਬਾਗ ਤੋਂ ਹੁੰਦੀ ਹੋਈ ਦਿੱਲੀ ਦੇ ਰਾਜ ਘਾਟ ਵਿਖੇ ਸਮਾਪਤ ਹੋਵੇਗੀ।
ਦੱਸ ਦਈਏ ਕਿ ਜਲਿਆਂਵਾਲਾ ਬਾਗ ਦੇ ਸਾਕੇ ਤੋਂ 21 ਸਾਲ ਬਾਅਦ 13 ਮਾਰਚ, 1940 ਨੂੰ ਸ਼ਹੀਦ ਉਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਖੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੇ ਜਨਰਲ ਡਾਇਰ ਨੂੰ ਗੋਲੀ ਮਾਰ ਦਿੱਤੀ ਸੀ। ਡਾਇਰ ਨੂੰ ਦੋ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਧਮ ਸਿੰਘ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ। ਉਨ੍ਹਾਂ ’ਤੇ ਮੁਕੱਦਮਾ ਚਲਿਆ ਅਤੇ 4 ਜੂਨ 1940 ਨੂੰ ਉਧਮ ਸਿੰਘ ਨੂੰ ਹੱਤਿਆ ਦਾ ਦੋਸ਼ੀ ਠਹਿਰਾਉਂਦੇ ਹੋਏ 31 ਜੁਲਾਈ 1940 ਨੂੰ ਪੇਂਟਨਵਿਲੇ ਜੇਲ੍ਹ ’ਚ ਫਾਂਸੀ ਦੇ ਦਿੱਤੀ ਗਈ।
ਇਹ ਵੀ ਪੜੋ: ਪੰਜਾਬ ਪੁਲਿਸ 'ਚ ਕਾਂਸਟੇਬਲ ਦੇ 4,358 ਅਹੁਦਿਆਂ ਲਈ ਲਿਖਤ ਪ੍ਰੀਖਿਆ ਅੱਜ