ਮਲੇਰਕੋਟਲਾ: ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਸੀ। ਲੋਕਾਂ ਨੇ ਘਰਾਂ ਚੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਸੀ। ਇੱਥੋਂ ਤੱਕ ਕਿ ਜਿਹੜੇ ਕਿਸਾਨ ਝੋਨਾ ਲਗਾ ਰਹੇ ਹਨ, ਉਨ੍ਹਾਂ ਨੂੰ ਵੀ ਬਿਜਲੀ ਦੀ ਕਿੱਲਤ ਕਰਕੇ ਝੋਨਾ ਲੱਗਾਉਣ 'ਚ ਮੁਸ਼ਕਿਲ ਆ ਰਹੀ ਸੀ। ਜਿਸ ਕਰਕੇ ਉਨ੍ਹਾਂ ਦਾ ਝੋਨਾ ਲੇਟ ਲਗ ਰਿਹਾ ਸੀ, ਕਿਉਂਕਿ ਬਿਜਲੀ ਪੂਰੀ ਨਹੀਂ ਮਿਲ ਰਹੀ ਸੀ।
ਮੌਨਸੂਨ ਦੀ ਦਸਤਕ: ਮਲੇਰਕੋਟਲਾ ਦੀਆਂ ਸੜਕਾਂ 'ਤੇ ਭਰਿਆ ਪਾਣੀ
ਮਲੇਰਕੋਟਲਾ ਸ਼ਹਿਰ ਚ ਇਕ ਘੰਟਾ ਬਰਸਾਤ ਹੋਈ ਪਰ ਇਸ ਬਰਸਾਤ ਤੋਂ ਬਾਅਦ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ। ਕਿਉਂਕਿ ਸ਼ਹਿਰ ਦੇ ਹਰ ਇਲਾਕੇ ਅੰਦਰ ਪਾਣੀ ਭਰ ਗਿਆ ਸੀ। ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮਲੇਰਕੋਟਲਾ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਦੇ 'ਚ ਹੋਈ ਇੱਕ ਘੰਟਾ ਬਰਸਾਤ ਕਾਰਨ ਬਾਜ਼ਾਰਾਂ ਗਲੀਆਂ ਮੁਹੱਲਿਆਂ ਸੜਕਾਂ 'ਤੇ ਪਾਣੀ ਖੜ੍ਹਾ ਗਿਆ ਅਤੇ ਨਾਲਿਆਂ ਨੇ ਨਦੀਆਂ ਦਾ ਰੂਪ ਧਾਰ ਲਿਆ ਸੀ। ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ, ਕਿਉਂਕਿ ਉਨ੍ਹਾਂ ਦੇ ਖੇਤਾਂ ਦੇ ਵਿੱਚ ਜੋ ਪਾਣੀ ਦੀ ਘਾਟ ਸੀ ਉਹ ਘਾਟ ਪੂਰੀ ਹੋ ਗਈ ਹੈ। ਜਿਸ ਕਰਕੇ ਉਨ੍ਹਾਂ ਆਸਾਨੀ ਨਾਲ ਝੋਨਾ ਲਗਾ ਸਕਣਗੇ।
ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਲੋਕਾਂ ਨੇ ਨਗਰ ਕੌਂਸਲ ਮਲੇਰਕੋਟਲਾ 'ਤੇ ਸਵਾਲ ਖੜ੍ਹੇ ਕੀਤੇ ਕਿ ਮੌਨਸੂਨ ਦੇ ਪਹਿਲੇ ਮੀਂਹ ਪੈਣ ਨਾਲ ਟੁੱਟੀਆਂ ਸੜਕਾਂ ਅਤੇ ਬਲਾਕ ਸੀਵਰੇਜਾਂ ਦੇ ਕਾਰਨ ਵੱਡੀ ਮਾਤਰਾ 'ਚ ਸੜਕਾਂ ਤੇ ਪਾਣੀ ਇਕੱਠਾ ਹੋ ਗਿਆ ਹੈ।