ਸੰਗਰੂਰ: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬੇਰੁਜ਼ਗਾਰੀ ਖ਼ਤਮ ਕਰਨ ਲਈ 'ਆਪਣੀ ਗੱਡੀ ਆਪਣਾ ਰੁਜ਼ਗਾਰ' ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ 'ਤੇ ਤੰਜ ਕੱਸਦਿਆ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਸਲਾਹਾਂ ਦੀ ਲੋੜ ਨਹੀ ਹੈ, ਜਿਸ ਨੇ ਆਪਣਾ ਪੇਟ ਪਾਲਣਾ ਹੈ, ਉਹ ਖ਼ੁਦ ਕੁਝ ਨਾ ਕੁਝ ਕਰ ਲਵੇਗਾ।
ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਕਰਦਿਆ ਕਿਹਾ ਕਿ ਤੁਸੀ ਨੌਜਵਾਨਾਂ ਲਈ ਕੀ ਕਰ ਰਹੇ ਹੋ। ਨੌਜਵਾਨਾਂ ਨੂੰ ਮੁਫ਼ਤ ਦੀਆਂ ਸਲਾਹਾਂ ਦੀ ਲੋੜ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਮਕਸਦ ਸਰਕਾਰ ਬਣਾਉਣਾ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੇ ਮੈਨੀਫੈਸਟੋ ਦੇ ਵਿਚ ਝੂਠੇ ਵਾਅਦੇ ਆਮ ਜਨਤਾ ਨਾਲ ਕੀਤੇ ਪਰ ਅਸਲ ਦੇ ਵਿਚ ਪੰਜਾਬ ਸਰਕਾਰ ਪੰਜਾਬ ਵਿੱਚ ਰੁਜ਼ਗਾਰ ਪੈਦਾ ਕਰਨ ਵਿੱਚ ਅਸਫ਼ਲ ਹੋਈ ਹੈ।