ਪੰਜਾਬ

punjab

By

Published : Mar 8, 2021, 7:11 PM IST

ETV Bharat / state

ਹੁਣ ਘਰ ਵਿੱਚ ਕੱਪੜੇ ਤੋਂ ਤਿਆਰ ਕੀਤੇ ਜਾ ਸਕਦੇ ਹਨ ਸੈਨੇਟਰੀ ਪੈਡ

ਅਜਿਹੀ ਮਿਸਾਲ ਮੋਹਾਲੀ ਦੀ ਰਹਿਣ ਵਾਲੀ ਸੁਰਭੀ ਸੇਠੀ ਨੇ ਪੇਸ਼ ਕੀਤੀ ਹੈ, ਜਿੱਥੇ ਪਰਸਨਲ ਹਾਈਜੀਨ ਉੱਤੇ ਸੈਨੀਟਰੀ ਪੈਡਜ਼ ਤਿਆਰ ਕੀਤੇ ਜਾ ਰਹੇ ਅਤੇ ਹੋਰ ਮਹਿਲਾਵਾਂ ਨੂੰ ਵੀ ਆਪਣੇ ਨਾਲ ਜੋੜ ਕੇ ਇੱਕ ਸਟਾਰਟਅਪ ਦੀ ਸ਼ੁਰੂਆਤ ਕੀਤੀ ਹੈ।

sanitary pad startup, Special Stories on Womens Day
ਸੁਰਭੀ ਸੇਠੀ

ਮੋਹਾਲੀ: ਅੱਜ ਦੇ ਸਮੇਂ ਵਿਚ ਔਰਤਾਂ ਕਿਸੇ ਵੀ ਫੀਲਡ ਵਿੱਚ ਪਿੱਛੇ ਨਹੀਂ ਹੈ। ਗੱਲ ਕਰੀਏ ਬਿਜ਼ਨਸ ਦੀ ਤਾਂ, ਉਥੇ ਵੀ ਔਰਤ ਆਪਣਾ ਪਰਚਮ ਲਹਿਰਾ ਰਹੀਆਂ ਹਨ। ਅਜਿਹੀ ਮਿਸਾਲ ਮੋਹਾਲੀ ਦੀ ਰਹਿਣ ਵਾਲੀ ਸੁਰਭੀ ਸੇਠੀ ਨੇ ਪੇਸ਼ ਕੀਤੀ ਹੈ, ਜਿੱਥੇ ਉਹ ਪਰਸਨਲ ਹਾਈਜੀਨ ਉੱਤੇ ਸੈਨੀਟਰੀ ਪੈਡਜ਼ ਤਿਆਰ ਕਰਦੀ ਹੈ ਅਤੇ ਹੋਰ ਮਹਿਲਾਵਾਂ ਨੂੰ ਵੀ ਆਪਣੇ ਨਾਲ ਜੋੜ ਕੇ ਇੱਕ ਸਟਾਰਟਅਪ ਦੀ ਸ਼ੁਰੂਆਤ ਕੀਤੀ ਹੈ।

ਸੁਰਭੀ ਸੇਠੀ ਨੇ ਕਿਹਾ ਕਿ ਜਦੋਂ ਪੰਜਾਬ ਯੂਨੀਵਰਸਿਟੀ ਵਿੱਚ ਰਿਸਰਚ ਕਰ ਰਹੀ ਸੀ ਤੇ ਉਦੋਂ ਉਸ ਨੂੰ ਪਰਸਨਲ ਹਾਈਜੀਨ ਦਾ ਟੌਪਿਕ ਮਿਲਿਆ ਸੀ। ਤਦੋਂ ਉਸ ਨੂੰ ਪਤਾ ਚੱਲਿਆ ਕਿ ਬਾਜ਼ਾਰ ਵਿੱਚ ਮਿਲਣ ਵਾਲੇ ਸੈਨੇਟਰੀ ਪੈਡਸ ਜਿਹੜੇ ਕਿ ਪਲਾਸਟਿਕ ਨਾਲ ਬੰਨ੍ਹੇ ਹੁੰਦੇ ਹਨ, ਉਨ੍ਹਾਂ ਦੀ ਖ਼ੁਸ਼ਬੂ ਕੈਂਸਰ ਦੀ ਬਿਮਾਰੀ ਦੇ ਸਕਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਖ਼ਿਆਲ ਆਇਆ ਕਿ ਉਹ ਔਰਤਾਂ ਨੂੰ ਕੱਪੜੇ ਤੋਂ ਬਣੇ ਸੈਨੇਟਰੀ ਪੈਡਸ ਬਣਾ ਕੇ ਉਨ੍ਹਾਂ ਦਾ ਇਸਤੇਮਾਲ ਕਰਨਾ ਸਿਖਾਵੇਗੀ।

ਹੁਣ ਘਰ ਵਿਚ ਕੱਪੜੇ ਤੋਂ ਤਿਆਰ ਕੀਤੇ ਜਾ ਸਕਦੇ ਹਨ ਸੈਨੇਟਰੀ ਪੈਡ

ਸੁਰਭੀ ਸੇਠੀ ਨੇ ਕਿਹਾ ਕਿ ਮਾਹਾਵਾਰੀ ਵਿੱਚ ਮਹਿਲਾਵਾਂ ਦੀ ਸਭ ਤੋਂ ਵੱਡੀ ਸਮੱਸਿਆ ਪਰਸਨਲ ਹਾਈਜੀਨ ਹੁੰਦੀ ਹੈ, ਜੇ ਇਸ ਦੌਰਾਨ ਮਹਿਲਾਵਾਂ ਸਾਫ਼ ਸੁਥਰੀ ਨਹੀਂ ਰਹਿੰਦੀ ਤਾਂ, ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਸਨਲ ਹਾਈਜੀਨ ਨੂੰ ਕਾਇਮ ਰੱਖਣ ਲਈ ਮਾਰਕੀਟ ਵਿਚ ਵੱਖ ਵੱਖ ਤਰ੍ਹਾਂ ਦੇ ਸੈਨੇਟਰੀ ਪੈਡ ਮੌਜੂਦ ਹਨ, ਪਰ ਹਰ ਮਹਿਲਾ ਉਨ੍ਹਾਂ ਨੂੰ ਖ਼ਰੀਦ ਕੇ ਇਸਤੇਮਾਲ ਨਹੀਂ ਕਰ ਪਾਉਂਦੀ।

ਅਜਿਹੇ ਵਿੱਚ ਮਹਿਲਾਵਾਂ ਹੁਣ ਖੁਦ ਵੀ ਪੈਡ ਤਿਆਰ ਕਰ ਸਕਦੀ ਹੈ ਜਿਸ ਨੂੰ ਇਸਤੇਮਾਲ ਕਰਕੇ ਸੁੱਟਣ ਦੀ ਬਜਾਏ ਦੁਬਾਰਾ ਤੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਸੁਰਭੀ ਨੇ ਦੱਸਿਆ ਕਿ ਜਿਹੜਾ ਪੈੜ ਉਹ ਬਣਾਉਣਾ ਸਿਖਾ ਰਹੀ ਹੈ ਉਸ ਨੂੰ ਧੋ ਕੇ ਧੁੱਪ ਵਿਚ ਸੁਖਾਣਾ ਜ਼ਰੂਰੀ ਹੈ। ਸੁਰਭੀ ਨੇ ਮੁਹਾਲੀ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਜਦ ਸਰਵੇ ਕੀਤਾ ਤਾਂ ਸਾਹਮਣੇ ਆਇਆ ਕਿ ਮਹਿਲਾਵਾਂ ਕੀਮਤ ਵੱਧ ਹੋਣ ਦੇ ਕਾਰਨ ਮਾਰਕੀਟ ਤੋਂ ਸੈਨੇਟਰੀ ਪੈਡ ਇਸਤੇਮਾਲ ਨਹੀਂ ਕਰਦੀ।

ਇਸ ਤੋਂ ਇਲਾਵਾ ਉਨ੍ਹਾਂ ਦਾ ਸਹੀ ਤਰੀਕੇ ਦੇ ਨਾਲ ਡਿਸਪੋਜ਼ ਵੀ ਨਹੀਂ ਹੋ ਪਾਉਂਦਾ। ਉਸ ਨੂੰ ਖੁੱਲ੍ਹੇ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿਹੜੇ ਕਿ ਪਸ਼ੂ ਜਾਂ ਫਿਰ ਕੁੱਤੇ ਖਾ ਲੈਂਦੇ ਅਤੇ ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੇ ਹਨ ਜਿਸ ਤਹਿਤ ਸੁਰਭੀ ਨੇ ਕੱਪੜੇ ਦੇ ਸੈਨੇਟਰੀ ਪੈਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਲਗਾਤਾਰ ਮਹਿਲਾਵਾਂ ਉਨ੍ਹਾਂ ਦੇ ਨਾਲ ਜੁੜ ਰਹੀ ਹੈ।

ABOUT THE AUTHOR

...view details