ਪੰਜਾਬ

punjab

ETV Bharat / state

ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਣ ਇੱਕ ਰਾਹ ਜਾਂਦਾ ਇੱਕ ਵਿਅਕਤੀ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਕੁਰਾਲੀ ਸਿਵਲ ਹਸਪਤਾਲ ਵਲੋਂ ਮੁੱਢਲੀ ਸਹਾਇਤਾ ਦੇਣ ਮਗਰੋਂ, ਸੈਕਟਰ 16 ਵਿੱਚ ਰੈਫਰ ਕਰ ਦਿੱਤਾ ਗਿਆ।

china dor in kurali
ਫ਼ੋਟੋ

By

Published : Jan 30, 2020, 8:25 PM IST

ਮੋਹਾਲੀ: ਬਸੰਤ ਪੰਚਮੀ ਦੇ ਚੱਲਦੇ ਜਿੱਥੇ ਸ਼ਹਿਰਵਾਸੀਆਂ ਨੇ ਖੁਸ਼ੀਆਂ ਮਨਾਈਆਂ, ਉੱਥੇ ਹੀ ਡਰ ਬਣਿਆ ਰਿਹਾ ਕਿ ਇਸ ਮੌਕੇ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਨਾ ਹੋ ਰਹੀ ਹੋਵੇ ਜਿਸ ਨਾਲ ਕੋਈ ਹਾਦਸਾ ਵਾਪਸ ਜਾਵੇ। ਪਰ ਉਹੀ ਡਰ ਸੱਚ ਸਾਬਤ ਹੋਇਆ ਜਦੋਂ ਪਿੰਡ ਚੈੜੀਆਂ ਤੋਂ ਕੁਰਾਲੀ ਆ ਰਹੇ ਨੌਜਵਾਨ ਮਨਦੀਪ ਸਿੰਘ ਦੇ ਮੂੰਹ 'ਤੇ ਚਾਈਨਾ ਡੋਰ ਵੱਜਣ ਨਾਲ ਸੱਟ ਲੱਗ ਗਈ।

ਵੇਖੋ ਵੀਡੀਓ

ਜਖ਼ਮੀ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਪਿੰਡ ਚੈੜੀਆਂ ਤੋਂ ਕੁਰਾਲੀ ਵੱਲ ਆ ਰਿਹਾ ਸੀ ਅਤੇ ਜਦੋ ਉਹ ਕੁਰਾਲੀ ਓਵਰਬ੍ਰਿਜ 'ਤੇ ਜਾ ਰਿਹਾ ਸੀ, ਤਾਂ ਅਚਾਨਕ ਉਸ ਦੇ ਚਿਹਰੇ ਉਤੇ ਚਾਇਨਾ ਡੋਰ ਆ ਵੱਜੀ। ਇਹ ਚਾਇਨਾ ਡੋਰ ਇੰਨੀ ਬੁਰS ਤਰੀਕੇ ਨਾਲ ਉਸ ਦੇ ਚਿਹਰੇ 'ਤੇ ਵੱਜੀ ਕਿ ਪਲਕ ਝਪਕਦਿਆਂ ਹੀ ਉਸ ਦਾ ਨੱਕ ਮੂੰਹ ਬੁਰੀ ਤਰ੍ਹਾਂ ਵੱਢਿਆ ਗਿਆ।

ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਕੁਰਾਲੀ ਲਜਾਇਆ ਗਿਆ। ਮੌਕੇ 'ਤੇ ਮੌਜੂਦ ਡਾਕਟਰ ਨਵਦੀਪ ਕੌਰ ਵਲੋਂ ਉਸ ਦੀ ਹਾਲਤ ਵੇਖਦੇ ਹੋਏ, ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਸੈਕਟਰ 16 ਦੇ ਸਿਵਲ ਹਸਪਤਾਲ ਨੂੰ ਰੈਫਰ ਕਰ ਦਿੱਤਾ ਗਿਆ।

ਉੱਥੇ ਹੀ, ਡਾਕਟਰ ਨਵਦੀਪ ਕੌਰ ਨੇ ਦੱਸਿਆ ਕਿ ਕੁੱਝ ਦਿਨਾਂ ਅੰਦਰ ਹੁਣ ਤੱਕ ਉਨ੍ਹਾਂ ਕੋਲ ਕੁੱਲ 6 ਮਾਮਲੇ ਚਾਈਨਾ ਡੋਰ ਨਾਲ ਜ਼ਖ਼ਮੀ ਹੋਣ ਦੇ ਆਏ ਹਨ ਜਿਸ ਵਿਚੋਂ ਮਨਦੀਪ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੈ।

ਇਹ ਵੀ ਪੜ੍ਹੋ: ਆਗਾਮੀ ਬਜਟ ਨੂੰ ਲੈ ਕੇ ਪੀਯੂ ਦੀ ਕੀ ਹੈ ਮੰਗ, ਖ਼ਾਸ ਪੇਸ਼ਕਸ਼

ABOUT THE AUTHOR

...view details