ਪੰਜਾਬ

punjab

By

Published : Dec 5, 2019, 3:19 PM IST

ETV Bharat / state

ਪਹਿਲੇ ਪਾਤਸ਼ਾਹੀ ਦੇ ਅਨਹਦ ਨਾਦ 'ਚ ਰੰਗੇ ਮੋਹਾਲੀ ਵਾਸੀ

ਸੈਕਟਰ-78 'ਚ ਖੇਡ ਸਟੇਡੀਅਮ ਵਿੱਚ ਦੂਜੇ ਦਿਨ ਸੈਂਕੜੇ ਦਰਸ਼ਕਾਂ ਨੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਨੰਦ ਮਾਣਿਆ।

Digital Museum and the Light and Sound Show
ਫ਼ੋਟੋ

ਮੋਹਾਲੀ: ਸੈਕਟਰ-78 ਦੇ ਖੇਡ ਸਟੇਡੀਅਮ 'ਚ ਅਤਿ-ਆਧੁਨਿਕ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਲਗਾਇਆ ਗਿਆ। ਇਸ ਸ਼ੋਅ ਦੇ ਦੂਜੇ ਦਿਨ ਸੈਂਕੜੇ ਦਰਸ਼ਕਾਂ ਨੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰੂਹਾਨੀ ਸਿੱਖਿਆਵਾਂ ਅਤੇ ਜੀਵਨ ਦਾ ਫ਼ਲਸਫ਼ੇ ਨੂੰ ਦੇਖਿਆ।

ਫ਼ੋਟੋ

ਡਿਜੀਟਲ ਮਿਊਜ਼ੀਅਮ ਦੇ ਦੂਜੇ ਦਿਨ 1200 ਤੋਂ ਵੱਧ ਦਰਸ਼ਕ ਦੇਖਣ ਆਏ। ਉਨ੍ਹਾਂ ਨੇ ਅਤਿ-ਆਧੁਨਿਕ ਤਕਨੀਕ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਨੂੰ ਸਰਵਣ ਕੀਤੀ। ਉਥੇ ਹੀ ਦਰਸ਼ਕਾਂ ਨੇ ਉਨ੍ਹਾਂ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਨੂੰ ਵੇਖਿਆ 'ਤੇ ਸੁਣਿਆ।

ਫ਼ੋਟੋ

ਦੱਸ ਦੇਈਏ ਕਿ ਇਨ੍ਹਾਂ ਦੋ ਦਿਨ 'ਚ ਕਰੀਬ 2300 ਲੋਕ ਡਿਜੀਟਲ ਮਿਊਜ਼ੀਅਮ ਵੇਖ ਚੁੱਕੇ ਹਨ। ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਪਿਆਰ, ਬਰਾਬਰੀ, ਸ਼ਾਂਤੀ ਅਤੇ ਭਾਈਚਾਰੇ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਜੀਵਨ ਵਿੱਚ ਰਚਾਉਣ ਦੀ ਪੰਜਾਬ ਸਰਕਾਰ ਦੀ ਨਿਮਾਣੀ ਜਿਹੀ ਕੋਸ਼ਿਸ਼ ਹੈ।

ਫ਼ੋਟੋ

ਇਹ ਵੀ ਪੜ੍ਹੋ: ਨਾਈਜੀਰੀਅਨ ਸੁਮੰਦਰ ਦੇ ਕੰਡੇ ਜਹਾਜ਼ 'ਚ ਸਵਾਰ 18 ਭਾਰਤੀ ਨਾਗਰਿਕ ਅਗਵਾ

ਇਸ ਮੌਕੇ ਸੰਗਤਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਸੂਬਾ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਮਿਊਜ਼ੀਅਮ ਵਿੱਚ ਸਥਾਪਤ ਅੱਠ ਗੈਲਰੀਆਂ, ਗੁਰੂ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦੀਆਂ ਹਨ। ਮਲਟੀ-ਮੀਡੀਆ ਤਕਨੀਕਾਂ ’ਤੇ ਆਧਾਰਿਤ ਡਿਜੀਟਲ ਮਿਊਜ਼ੀਅਮ ਗੁਰੂ ਸਾਹਿਬ ਦੇ ਜੀਵਨ ਅਤੇ ਉਦਾਸੀਆਂ ਨੂੰ ਦਰਸਾਉਂਦਾ ਹੈ।

ਜ਼ਿਕਰਯੋਗ ਹੈ ਕਿ ਇਹ ਸ਼ੋਅ 5 ਦਸੰਬਰ ਤੱਕ ਚਲੇਗਾ। ਇਸ ਦਾ ਪਹਿਲਾਂ ਸ਼ੋਅ ਸ਼ਾਮ 6:15 ਤੋਂ 7:00 ਵਜੇ ਤੱਕ ਅਤੇ ਦੂਜਾ ਸ਼ੋਅ 7.45 ਤੋਂ 8.30 ਵਜੇ ਤੱਕ ਵਿਖਾਇਆ ਜਾਵੇਗਾ, ਜਦੋਂ ਕਿ ਡਿਜੀਟਲ ਮਿਊਜ਼ੀਅਮ ਸਵੇਰੇ 7:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਗਤ ਲਈ ਖੁੱਲਾ ਰਹੇਗਾ।

ABOUT THE AUTHOR

...view details