ਪੰਜਾਬ

punjab

ETV Bharat / state

Thieves broke the window: ਹਸਪਤਾਲ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਨਕਦੀ ਚੋਰੀ, ਜ਼ਰੂਰੀ ਕਾਗਜ਼ ਵੀ ਲੈ ਗਏ ਚੋਰ

ਰੂਪਨਗਰ ਵਿੱਚ ਹਸਪਤਾਲ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਚੋਰ 88 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਪੀੜਤ ਹਸਪਤਾਲ ਆਪਣੇ ਪਿਤਾ ਦੇ ਇਲਾਜ ਲਈ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅੰਜਾਮ ਦਿੱਤਾ ਹੈ। ਲੁਟੇਰੇ ਕਾਰ ਵਿੱਚੋਂ ਜ਼ਰੂਰੀ ਕਾਗਜ਼ ਵੀ ਨਾਲ ਲੈ ਗਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Thieves broke the window of the car stole cash and important papers
ਹਸਪਤਾਲ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਨਕਦੀ ਚੋਰੀ, ਜ਼ਰੂਰੀ ਕਾਗਜ਼ ਵੀ ਲੈ ਗਏ ਚੋਰ

By

Published : Jan 26, 2023, 6:38 PM IST

ਹਸਪਤਾਲ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਨਕਦੀ ਚੋਰੀ, ਜ਼ਰੂਰੀ ਕਾਗਜ਼ ਵੀ ਲੈ ਗਏ ਚੋਰ

ਰੂਪਨਗਰ:ਰੋਪੜ ਦੇ ਪਰਮਾਰ ਹਸਪਤਾਲ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਤੋੜ ਕੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ 88 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਲੁਟੇਰੇ ਕਾਰ ਵਿੱਚੋਂ ਬੈਗ ਵੀ ਲੈ ਗਏ, ਜਿਸ ਵਿੱਚ ਪੀੜਤ ਅਜੇ ਡੋਗਰਾ ਦੇ ਪਿਤਾ ਦੇ ਡਿਫੇਂਸ ਸੇਵਾਵਾਂ ਦੇ ਜ਼ਰੂਰੀ ਕਾਗਜ਼ ਅਤੇ ਪੈਂਸ਼ਨ ਵਾਲੀ ਕਿਤਾਬ ਵੀ ਸੀ। ਇਸ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ।

ਮੌਕੇ ਉੱਤੇ ਲੋਕਾਂ ਨੇ ਫੜ੍ਹਨ ਦੀ ਕੀਤੀ ਕੋਸ਼ਿਸ਼:ਮੌਕੇ ਉੱਤੇ ਲੁਟੇਰਿਆਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਚੋਰੀ ਕਰਨ ਵਾਲੇ ਲੁਟੇਰਿਆਂ ਨੂੰ ਦੇਖ ਕੇ ਰੌਲਾ ਪਾਇਆ ਪਰ ਲੁਟੇਰਿਆਂ ਦੇ ਹੱਥਾਂ ਵਿੱਚੋਂ ਬੈਗ ਡਿਗ ਗਿਆ ਅਤੇ ਦੋ ਨੋਟਾਂ ਦੇ ਬੰਡਲ ਕਾਰ ਵਿੱਚ ਹੀ ਡਿਗ ਗਏ। ਪਰ ਲੁਟੇਰੇ ਬੈਗ ਲੈ ਕੇ ਭੱਜਣ ਵਿੱਚ ਸਫਲ ਹੋ ਗਏ। ਰੂਪਨਗਰ ਦੇ ਆਦਰਸ਼ ਨਗਰ ਕੇ ਰਹਿਣ ਵਾਲੇ ਅਜੇ ਡੋਗਰਾ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਨਾਲ ਐਸਬੀਆਈ ਬੈਂਕ ਗਿਆ ਸੀ। ਉਸਦੇ ਪਿਤਾ ਨੇ ਪੈਂਸ਼ਨ ਕਢਵਾਉਣੀ ਸੀ।

ਉਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਬਾਜ਼ਾਰ ਵਿਚ ਕੰਮ ਕਰਨ ਲਈ ਛੱਡਣ ਲਈ ਖੁਦ ਪਰਮਾਰ ਹਸਪਤਾਲ ਨੂੰ ਦਵਾਈ ਲੈਣ ਚਲਾ ਗਿਆ। ਇਸ ਦੌਰਾਨ ਉਸ ਕੋਲ ਪਿਤਾ ਦਾ ਪੈਸਿਆਂ ਵਾਲਾ ਬੈਗ ਵੀ ਸੀ। ਇਹ ਸਾਰਾ ਕੁਝ ਉਹ ਕਾਰ ਵਿੱਚ ਛੱਡ ਕੇ ਦਵਾਈ ਲੈ ਚਲਾ ਗਿਆ। ਇੰਨੇ ਨੂੰ ਕਾਰ ਕੋਲ ਮੋਟਰਸਾਈਕਲ ਉੱਤੇ ਆਏ ਲੁਟੇਰਿਆਂ ਨੇ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਬੈਗ ਕੱਢ ਲਿਆ। ਦੂਜੇ ਲੁਟੇਰੇ ਨੇ ਮੋਟਰਸਾਈਕਲ ਸਟਾਰਟ ਰੱਖਿਆ। ਲੋਕਾਂ ਨੇ ਦੇਖ ਕੇ ਰੌਲਾ ਪਾਇਆ ਪਰ ਲੁਟੇਰੇ ਫਰਾਰ ਹੋ ਗਏ। ਲੁਟੇਰੇ ਆਪਣੇ ਨਾਲ 88 ਹਜ਼ਾਰ ਰੁਪਏ ਤੇ ਕਾਗਜਾਂ ਵਾਲਾ ਬੈਗ ਲੈ ਗਏ।

ਇਹ ਵੀ ਪੜ੍ਹੋ:Terrible Accident in Sangrur: ਸੰਗਰੂਰ ਵਿੱਚ ਭਿਆਨਕ ਹਾਦਸਾ, ਗੈਸ ਸਿਲੰਡਰ ਫਟਿਆ, ਤਿੰਨ ਜ਼ਖਮੀ

ਅਜੇ ਡੋਗਰਾ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦੂਜੇ ਪਾਸੇ ਥਾਣਾ ਇੰਚਾਰਜ ਪਵਨ ਕੁਮਾਰ ਚੌਧਰੀ ਨੇ ਕਿਹਾ ਕਿ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਕਰਨ ਵਾਲੇ ਵਲੋਂ ਲੁਟੇਰਿਆਂ ਦੇ ਦੱਸੇ ਗਏ ਹੁਲੀਏ ਮੁਤਾਬਿਕ ਭਾਲ ਜਾਰੀ ਹੈ।

ABOUT THE AUTHOR

...view details