ਪੰਜਾਬ

punjab

ETV Bharat / state

ਕਾਰਗਿਲ ਫ਼ਤਿਹ: ਸ਼ਹੀਦ ਕੈਪਟਨ ਅਮੋਲ ਕਾਲੀਆ ਦੀ ਦਾਸਤਾਨ-ਏ-ਸ਼ਹਾਦਤ

ਨੰਗਲ ਦੇ ਕੈਪਟਨ ਅਮੋਲ ਕਾਲੀਆ ਨੇ ਕਾਗਰਿਲ ਯੁੱਧ ਦੌਰਾਨ ਪਾਕਿਸਤਾਨੀ ਫ਼ੌਜੀਆਂ ਨੂੰ ਖਦੇੜ ਦਿੱਤਾ ਸੀ ਜਿਸ ਤੋਂ ਬਾਅਦ ਉਹ ਸ਼ਹਾਦਤ ਦਾ ਜਾਮ ਪੀ ਗਏ।

ਅਮੋਲ ਕਾਲੀਆ
ਅਮੋਲ ਕਾਲੀਆ

By

Published : Jul 26, 2020, 9:28 AM IST

ਰੂਪਨਗਰ: ਦੇਸ਼ ਦੀ ਰੱਖਿਆ ਲਈ ਜੋ ਬਲੀਦਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੇ ਦਿੱਤੇ ਹੈ ਉਹ ਨਿਸ਼ਚਿਤ ਰੂਪ ਵਿੱਚ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਗਿਆ ਹੈ।

ਸ਼ਹੀਦ ਕੈਪਟਨ ਅਮੋਲ ਕਾਲੀਆ ਦੀ ਦਾਸਤਾਨ-ਏ-ਸ਼ਹਾਦਤ

ਅੱਜ ਤੋ ਲਗਭਗ 21 ਸਾਲ ਪਹਿਲਾਂ ਨੰਗਲ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਆਇਆ ਸੀ ਜਦੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ, ਰਸਤਿਆਂ ਉੱਤੇ ਨਮ ਅੱਖਾਂ ਨਾਲ ਖੜ੍ਹੀ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਸੀ। ਕਿਉਂਕਿ ਇਸ ਦਿਨ ਸ਼ਹਿਰ ਵਿੱਚ ਲਾਇਆ ਜਾ ਰਿਹਾ ਸੀ ਨੰਗਲ ਦੇ ਸਪੂਤ ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਦਾ ਪਾਰਥਿਵ ਸ਼ਰੀਰ, ਜਿਸ ਨੇ ਦੇਸ਼ ਦੀ ਰਖਿਆ ਲਈ ਕਾਰਗਿਲ ਜੰਗ ਲੜੀ ਅਤੇ ਪਾਕਿਸਤਾਨ ਫ਼ੌਜ ਨੂੰ ਧੂੜ ਚਟਾ ਕੇ ਜਿੱਤ ਪ੍ਰਾਪਤ ਕਾਰਵਾਈ ਅਤੇ ਸ਼ਹਾਦਤ ਪਾਈ।

ਕੈਪਟਨ ਅਮੋਲ ਕਾਲੀਆ

ਜ਼ਿਕਰ ਕਰ ਦਈਏ ਕਿ 8 ਜੂਨ 1999 ਨੂੰ ਅਪਰੇਸ਼ਨ ਵਿਜੇ ਦੇ ਦੌਰਾਨ ਕੈਪਟਨ ਅਮੋਲ ਕਾਲੀਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬਟਾਲਿਕ ਯਾਲਦੋਰ ਸੈਕਟਰ ਵਿੱਚ 17,000 ਫੁੱਟ ਦੀ ਉਚਾਈ 'ਤੇ ਪੋਆਏਨਟ 5203 'ਤੇ ਦੁਸ਼ਮਨ ਦੀ ਚੌਕੀ 'ਤੇ ਕਬਜ਼ਾ ਕਰਨ ਦਾ ਕੰਮ ਦਿੱਤਾ ਗਿਆ ਸੀ। ਦੂਰ-ਦੂਰ ਤੱਕ ਬਰਫ ਨਾਲ ਲੱਦੇ ਹੋਏ ਪਹਾੜਾਂ ਦੇ ਇਲਾਵਾ ਸਭ ਤੋਂ ਵੱਡੀ ਚੁਣੋਤੀ ਸੀ ਉਹ ਬਰਫੀਲੀ ਸਪਾਟ ਦੀਵਾਰ ਜਿਸ ਦੇ ਪਾਰ ਘੁਸਪੈਠੀਆਂ ਦਾ ਬੇਸ ਕੈਂਪ ਸੀ।

ਕੈਪਟਨ ਅਮੋਲ ਕਾਲੀਆ

ਪਰ ਉਸ ਦੀਵਾਰ ਤੱਕ ਪਹੁੰਚਣ ਲਈ ਤਹਿ ਕਰਨੀ ਸੀ ਕਰੀਬ 17,000 ਫੁੱਟ ਦੀ ਉਚਾਈ, ਕੈਪਟਨ ਅਮੋਲ ਕਾਲੀਆ ਨੇ ਦਲ ਦੀ ਅਗਵਾਈ ਕਰਦੇ ਹੋਏ ਉਹ ਰਸਤਾ ਚੁਣਿਆ ਜਿਸਦੀ ਦੁਸ਼ਮਣ ਨੂੰ ਬਹੁਤ ਘੱਟ ਉਮੀਦ ਸੀ ਕਿਉਂਕਿ ਉਹ ਕਾਫ਼ੀ ਮੁਸ਼ਕਲ ਸੀ।

ਉਨ੍ਹਾਂ ਨੇ ਥੋੜੇ ਜਿਹੇ ਸੈਨਿਕਾਂ ਨਾਲ ਹੀ ਦੁਸ਼ਮਣ ਦੀ ਚੌਕੀ ਉੱਤੇ ਧਾਵਾ ਬੋਲ ਦਿੱਤਾ ਅਤੇ ਦੁਸ਼ਮਣਾਂ ਵੱਲੋ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਦੇ ਬਾਵਜੂਦ ਉਸ ਉੱਚੀ ਪਹਾੜੀ ਉੱਤੇ ਕਬਜ਼ਾ ਕਰ ਲਿਆ।

ਕੈਪਟਨ ਅਮੋਲ ਕਾਲੀਆ

ਇਸ ਤੋਂ ਬਾਅਦ ਦੁਸ਼ਮਣਾਂ ਨੇ ਦੂਜੇ ਪਾਸਿਓਂ ਚੌਕੀ ਨੂੰ ਘੇਰਾ ਪਾ ਲਿਆ ਅਤੇ ਜ਼ਬਰਦਸਤ ਗੋਲ਼ੀਬਾਰੀ ਕੀਤੀ। ਇਸ ਦੌਰਾਨ ਕੈਪਟਨ ਨੇ ਦੁਸ਼ਮਣਾ ਦਾ ਸਖ਼ਤ ਮੁਕਾਬਲਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਤੋਂ ਬਾਅਦ 9 ਜੂਨ 1999 ਨੂੰ ਸ਼ਹਾਦਤ ਦਾ ਜਾਮ ਪੀ ਗਏ ਪਰ ਉਨ੍ਹਾਂ ਨੇ ਦੁਸ਼ਮਣ ਨੂੰ ਉਸ ਚੌਕੀ ਨੇੜੇ ਨਹੀਂ ਆਉਣ ਦਿੱਤਾ।

ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਸ਼ਹਾਦਤ 'ਤੇ ਮਾਣ ਹੈ।

ABOUT THE AUTHOR

...view details