ਸ੍ਰੀ ਆਨੰਦਪੁਰ ਸਾਹਿਬ:34 ਕਿਲੋਮੀਟਰ ਲੰਬੀ ਹਾਈਡਲ ਨਹਿਰ ਜਿਹੜੀ ਕਿ ਨੰਗਲ ਡੈਮ (Nangal Dam) ਤੋਂ ਸ਼ੁਰੂ ਹੁੰਦੀ ਹੈ ਅਤੇ ਸ੍ਰੀ ਕੀਰਤਪੁਰ ਸਾਹਿਬ (Sri Kiratpur Sahib) ਤੋਂ ਲੋਹੰਡ ਖੱਡ ਤੱਕ ਜਾ ਕੇ ਸਮਾਪਤ ਹੋ ਜਾਂਦੀ ਹੈ। ਇਸ ਨਹਿਰ ਦੀ ਹਾਲਾਤ ਹੁਣ ਬਹੁਤ ਹੀ ਖਸਤਾ ਹੋ ਚੁੱਕੀ ਹੈ। ਨਹਿਰ ਦੇ ਦੋਵਾਂ ਪਾਸਿਆਂ ਦੀਆਂ ਸਲੈਬਾਂ ‘ਤੇ ਵੱਡੇ-ਵੱਡੇ ਦਰੱਖਤ ਉੱਗ ਚੁੱਕੇ ਹਨ ਅਤੇ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਵੀ ਟੁੱਟ ਚੁੱਕੀ ਹੈ। ਦਰਅਸਲ ਵੱਡੇ ਦਰੱਖਤਾਂ ਦੇ ਕਾਰਨ ਸਲੈਪ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਨਹਿਰ ਦੇ ਨਿਚਲੇ ਇਲਾਕਿਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।
ਜੇਕਰ ਪੁੱਲਾਂ ਦੀ ਰੇਲਿੰਗ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਪੁੱਲਾਂ ਦੀ ਰੇਲਿੰਗ ਟੁੱਟ ਚੁੱਕੀ ਹੈ, ਜਿਸ ਕਾਰਨ ਹਾਦਸੇ ਹੋਣ ਦਾ ਖ਼ਤਰਾਂ ਬਣਿਆ ਰਹਿੰਦਾ ਹੈ ਅਤੇ ਕਈ ਹਾਦਸੇ (accidents) ਵੀ ਹੋ ਚੁੱਕੇ ਹਨ। ਜਿਸ ਵਿੱਚ ਕਈ ਲੋਕਾਂ ਨੂੰ ਆਪਣੀ ਜਾਨ ਵੀ ਗੁਆਨੀ ਪਈ ਹੈ। ਸਾਡੇ ਵੱਲੋਂ ਪਹਿਲਾਂ ਵੀ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ, ਪਰ ਪ੍ਰਸ਼ਾਸਨ ਅਤੇ ਸਰਕਾਰ ‘ਤੇ ਕੋਈ ਅਸਰ ਨਹੀਂ ਹੋਇਆ। ਇਸ ਨਹਿਰ ਦੀ ਦੇਖ-ਰੇਖ ਨਾ ਹੋਣ ਕਰਕੇ ਨਹਿਰ ਦੇ ਦੋਵਾਂ ਕਿਨਾਰਿਆਂ ਦੀ ਹਾਲਾਤ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ।