ਪੰਜਾਬ

punjab

ETV Bharat / state

ਜੇ ਕੈਪਟਨ ਸਰਕਾਰ ਬੈਂਸ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਅਕਾਲੀ ਦਲ ਚੂਲਾਂ ਪੱਟ ਦੇਵੇਗਾ

ਲੁਧਿਆਣਾ ਦੇ ਵਿਧਾਇਕ ਸਿਮਰਜੀਤ ਬੈਂਸ ਉੱਤੇ ਔਰਤ ਵੱਲੋਂ ਬਲਾਤਕਾਰ ਦੇ ਲਾਏ ਦੋਸ਼ਾਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕਾਰਵਾਈ ਹੋਣ ਤੋਂ ਬਾਅਦ ਪਟਿਆਲਾ ਦੇ ਖੰਡਾ ਚੌਕ ਵਿਖੇ ਯੂਥ ਅਕਾਲੀ ਦਲ ਵੱਲੋਂ ਬੈਂਸ ਦਾ ਪੁਤਲਾ ਫੂਕਿਆ ਗਿਆ ਅਤੇ ਕੈਪਟਨ ਸਰਕਾਰ ਨੂੰ ਚੂਲਾਂ ਪੱਟ ਦੇਣ ਦੇ ਚੇਤਾਵਨੀ ਦਿੱਤੀ।

ਯੂਥ ਅਕਾਲੀ ਦਲ, ਖੰਡਾ ਚੌਕ ਪਟਿਆਲਾ
ਜੇ ਕੈਪਟਨ ਸਰਕਾਰ ਬੈਂਸ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਅਕਾਲੀ ਦਲ ਚੂਲਾਂ ਪੱਟ ਦੇਵੇਗਾ

By

Published : Nov 24, 2020, 6:50 PM IST

Updated : Nov 25, 2020, 4:42 PM IST

ਪਟਿਆਲਾ: ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਪਟਿਆਲਾ ਦੇ ਨੌਜਵਾਨਾਂ ਨੇ ਲੁਧਿਆਣਾ ਬਲਾਤਕਾਰ ਦੀ ਪੀੜਤ ਔਰਤ ਨੂੰ ਇਨਸਾਫ ਦਿਵਾਉਣ ਲਈ ਖੰਡਾ ਚੌਕ ਪਟਿਆਲਾ ਵਿਖੇ ਸਿਮਰਜੀਤ ਸਿੰਘ ਬੈਂਸ ਦਾ ਪੁਤਲਾ ਫੂਕਿਆ।

ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਜਦੋਂ ਤੱਕ ਪੀੜਤ ਔਰਤ ਨੂੰ ਇਨਸਾਫ ਨਹੀਂ ਮਿਲਦਾ, ਯੂਥ ਅਕਾਲੀ ਦਲ ਥਾਂ-ਥਾਂ ਉੱਤੇ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਸੰਘਰਸ਼ ਕਰਦਾ ਰਹੇਗਾ। ਜਦੋਂ ਤੱਕ ਐੱਮ.ਐੱਲ.ਏ. ਬੈਂਸ ਵਿਰੁੱਧ ਪਰਚਾ ਦਰਜ ਨਹੀਂ ਹੁੰਦਾ ਉਦੋਂ ਤੱਕ ਯੂਥ ਅਕਾਲੀ ਦਲ ਬੈਂਸ ਦਾ ਘਿਰਾਓ ਕਰਦਾ ਰਹੇਗਾ।

ਵੇਖੋ ਵੀਡੀਓ।

ਉਨ੍ਹਾਂ ਕਿਹਾ ਕਿ ਲੋਕ ਐਮ.ਐਲ.ਏ ਦੀ ਚੋਣ ਇਸ ਲਈ ਕਰਦੇ ਹਨ ਕਿ ਉਹ ਆਮ ਜਨਤਾ ਦੇ ਕੰਮਾਂ ਨੂੰ ਤਰਜ਼ੀਹ ਦੇਵੇ, ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰੇ ਅਤੇ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇ। ਪਰ ਇਸ ਦੇ ਉੱਲਟ ਵਿਧਾਇਕ ਬੈਂਸ ਵੱਲੋਂ ਆਪਣੇ ਹੀ ਮੁਹੱਲੇ ਦੀ ਔਰਤ ਨਾਲ ਘਿਨੌਣੀ ਹਰਕਤ ਨੇ ਪੰਜਾਬੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਉਨ੍ਹਾਂ ਮੰਗ ਕੀਤੀ ਕਿ ਅਜਿਹੇ ਐੱਮ.ਐੱਲ.ਏ ਨੂੰ ਅਹੁਦੇ ਉੱਤੇ ਰਹਿਣ ਦਾ ਕੋਈ ਵੀ ਹੱਕ ਨਹੀਂ ਹੈ, ਬੈਂਸ ਨੂੰ ਜਲਦ ਤੋਂ ਜਲਦ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।

ਰਾਠੀ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਬੈਂਸ ਵਿਰੁੱਧ ਕੋਈ ਵੀ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਚੂਲਾਂ ਪੱਟ ਦੇਵੇਗਾ।

Last Updated : Nov 25, 2020, 4:42 PM IST

ABOUT THE AUTHOR

...view details