ਪੰਜਾਬ

punjab

ETV Bharat / state

ਨਾਭੇ 'ਚ ਦਿਨ ਦਿਹਾੜੇ ਚੋਰਾਂ ਦੇ ਹੌਂਸਲੇ ਬੁਲੰਦ, ਰਾਹ ਜਾਂਦੀਆਂ ਔਰਤਾਂ ਦੇ ਗਲੇ 'ਚੋਂ ਸੋਨੇ ਦੀਆਂ ਚੇਨੀਆਂ ਝਪਟ ਕੇ ਫਰਾਰ

ਨਾਭਾ ਵਿਖੇ ਮੋਟਰਸਾਈਕਲ ਸਵਾਰ ਦੋ ਚੋਰ ਵੱਖ-ਵੱਖ ਦੋ ਔਰਤਾਂ ਦੇ ਗਲੇ ਵਿੱਚੋਂ ਸੋਨੇ ਦੀ ਚੇਨੀ ਖੋਹ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲੀਸ ਵੱਲੋਂ ਸੀਸੀਟੀਵੀ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਨਾਭੇ 'ਚ ਦਿਨ ਦਿਹਾੜੇ ਚੋਰਾਂ ਦੇ ਹੌਂਸਲੇ ਬੁਲੰਦ, ਰਾਹ ਜਾਂਦੀਆਂ ਔਰਤਾਂ ਦੇ ਗਲੇ 'ਚੋਂ ਸੋਨੇ ਦੀਆਂ ਚੇਨੀਆਂ ਝਪਟ ਕੇ ਫਰਾਰ
ਨਾਭੇ 'ਚ ਦਿਨ ਦਿਹਾੜੇ ਚੋਰਾਂ ਦੇ ਹੌਂਸਲੇ ਬੁਲੰਦ, ਰਾਹ ਜਾਂਦੀਆਂ ਔਰਤਾਂ ਦੇ ਗਲੇ 'ਚੋਂ ਸੋਨੇ ਦੀਆਂ ਚੇਨੀਆਂ ਝਪਟ ਕੇ ਫਰਾਰ

By

Published : Aug 14, 2020, 4:42 AM IST

ਨਾਭਾ: ਪੰਜਾਬ ਵਿੱਚ ਦਿਨੋਂ-ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਚੋਰ ਹੁਣ ਬਿਨ੍ਹਾਂ ਕਿਸੇ ਡਰ ਭੈਅ ਤੋਂ ਚਿੱਟੇ ਦਿਨ ਵਿੱਚ ਝਪਟ ਮਾਰ ਕੇ ਸੋਨੇ ਦੀਆਂ ਚੇਨੀਆਂ ਖੋਹਣ ਵਿੱਚ ਕਾਮਯਾਬ ਹੋ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਨਾਭਾ ਵਿਖੇ ਵੇਖਣ ਨੂੰ ਮਿਲੀ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਚੋਰ ਵੱਖ-ਵੱਖ ਦੋ ਔਰਤਾਂ ਦੇ ਗਲੇ ਵਿੱਚੋਂ ਸੋਨੇ ਦੀ ਚੇਨੀ ਖੋਹ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਨਾਭੇ 'ਚ ਦਿਨ ਦਿਹਾੜੇ ਚੋਰਾਂ ਦੇ ਹੌਂਸਲੇ ਬੁਲੰਦ, ਰਾਹ ਜਾਂਦੀਆਂ ਔਰਤਾਂ ਦੇ ਗਲੇ 'ਚੋਂ ਸੋਨੇ ਦੀਆਂ ਚੇਨੀਆਂ ਝਪਟ ਕੇ ਫਰਾਰ

ਸ਼ਹਿਰ ਵਿੱਚ ਲਗਾਤਾਰ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ 'ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਵੇਂ ਜਿਵੇਂ ਸੋਨੇ ਦੇ ਰੇਟ ਲਗਾਤਾਰ ਵਧਦੇ ਜਾ ਰਹੇ ਹਨ। ਉਸ ਤਰ੍ਹਾਂ ਹੀ ਚੋਰਾਂ ਦੇ ਹੌਸਲੇ ਵੀ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਸੋਨੇ ਦਾ ਰੇਟ 60 ਹਜ਼ਾਰ ਰੁਪਏ ਤੋਲੇ ਦੇ ਕਰੀਬ ਪਹੁੰਚ ਚੁੱਕਾ ਹੈ ਅਤੇ ਚੋਰ ਹੁਣ ਰਾਹ ਜਾਂਦੀਆਂ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਨਾਭਾ ਵਿਖੇ ਦੋ ਔਰਤਾਂ ਦੇ ਗਲ ਵਿੱਚ ਸੋਨੇ ਦੀਆਂ ਚੇਨੀਆਂ ਖੋਹ ਕੇ ਚੋਰ ਰਫੂ ਚੱਕਰ ਹੋ ਗਏ। ਇਨ੍ਹਾਂ ਚੋਰਾਂ ਵੱਲੋਂ ਇੱਕ ਤੋਂ ਬਾਅਦ ਇੱਕ ਘਟਨਾ ਨੂੰ ਅੰਜਾਮ ਦਿੱਤਾ।

ਪਹਿਲੀ ਘਟਨਾ ਨਾਭਾ ਬੱਸ ਸਟੈਂਡ ਦੇ ਐਮਾਜ਼ਾਨ ਸ਼ੋਅਰੂਮ ਦੇ ਬਾਹਰ ਵਾਪਰੀ ਅਤੇ ਦੂਜੀ ਨਾਭਾ ਦੀ ਦਸਮੇਸ਼ ਕਾਲੋਨੀ ਵਿਖੇ ਵਾਪਰੀ, ਜਿੱਥੇ ਇਨ੍ਹਾਂ ਦੋਵਾਂ ਚੋਰਾਂ ਵੱਲੋਂ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦਿੱਤਾ ਅਤੇ ਬੇਖੌਫ ਚਿੱਟੇ ਦਿਨ ਗੱਲੇ ਵਿੱਚੋਂ ਸੋਨੇ ਦੀਆਂ ਚੇਨੀਆਂ ਦੀ ਝਪਟ ਮਾਰ ਕੇ ਬੜੇ ਆਰਾਮ ਦੇ ਨਾਲ ਚੱਲਦੇ ਬਣੇ। ਇਨ੍ਹਾਂ ਦੋਵੇਂ ਚੋਰਾਂ ਵੱਲੋਂ ਆਪਣਾ ਮੂੰਹ ਕਵਰ ਕਰਕੇ ਅਰਾਮ ਨਾਲ ਯੋਜਨਾ ਬਣਾ ਕੇ ਮੌਕਾ ਪਾਉਂਦੇ ਹੀ ਦੋਵਾਂ ਔਰਤਾਂ ਦੀ ਝਪਟਮਾਰ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦੇ ਹਨ।

ਇਸ ਮੌਕੇ ਪੀੜਤ ਔਰਤ ਦੇ ਸਹੁਰਾ ਸਤੀਸ਼ ਚਾਵਲਾ ਨੇ ਕਿਹਾ ਕਿ ਉਹ ਤੇ ਉਸ ਦੀ ਨੂੰਹ ਐਮਾਜ਼ਾਨ ਸ਼ੋਅਰੂਮ ਵਿੱਚ ਗਏ ਸੀ ਅਤੇ ਜਦੋਂ ਉਹ ਬਾਹਰ ਆਏ ਤਾਂ ਦੋ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਉਸ ਦੀ ਨੂੰਹ ਦੇ ਗਲ ਵਿੱਚ ਸੋਨੇ ਦੀ ਚੇਨੀ ਝਪਟ ਮਾਰ ਕੇ ਰਫੂ ਚੱਕਰ ਹੋ ਗਏ ਅਤੇ ਜਿਸ ਦੀ ਕੀਮਤ 1 ਲੱਖ 25 ਹਜ਼ਾਰ ਹੈ ਅਤੇ ਉਹ ਮੰਗ ਕਰਦੇ ਹਨ ਕਿ ਇਨ੍ਹਾਂ ਦੋਸ਼ੀਆਂ ਨੂੰ ਫੜਿਆ ਜਾਵੇ ਅਤੇ ਦਿਨੋਂ-ਦਿਨ ਜੋ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਇਸ 'ਤੇ ਠੱਲ੍ਹ ਪਾਈ ਜਾਵੇ।

ਇਸ ਮੌਕੇ ਨਾਭਾ ਕੋਤਵਾਲੀ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਾਭਾ ਵਿਖੇ ਦੋ ਘਟਨਾ ਵਾਪਰੀਆਂ ਹਨ ਅਤੇ ਇਨ੍ਹਾਂ ਦੋਵਾਂ ਚੋਰਾਂ ਵੱਲੋਂ ਵੱਖ-ਵੱਖ 2 ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਉਹ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਘਟਨਾਵਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ ਅਤੇ ਅਸੀਂ ਮੋਟਰਸਾਈਕਲ ਦੀ ਨੰਬਰ ਪਲੇਟ ਦੇ ਅਧਾਰ 'ਤੇ ਚੋਰਾਂ ਨੂੰ ਛੇਤੀ ਹੀ ਫੜ੍ਹ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਆਈ ਹੈ ਅਤੇ ਦੂਜੇ ਵੱਲੋਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ।

ABOUT THE AUTHOR

...view details