ਪੰਜਾਬ

punjab

By

Published : Jun 21, 2020, 4:11 PM IST

ETV Bharat / state

ਵੀਕੈਂਡ ਲੌਕਡਾਊਨ ਦੌਰਾਨ ਪਟਿਆਲਾ 'ਚ ਵਿਖੀ ਸਖ਼ਤੀ

ਕੋਰੋਨਾ ਵਾਇਰਸ ਕਰ ਕੇ ਸ਼ਹਿਰ ਵਿੱਚ ਲੌਕਡਾਊਨ ਤਾਂ ਕੀਤਾ ਹੋਇਆ ਹੈ, ਦੁਕਾਨਾਂ ਖੋਲ੍ਹਣ ਲਈ ਨਵੀਆਂ ਹਦਾਇਤਾਂ ਵੀ ਜਾਰੀ ਹਨ, ਪਰ ਸ਼ਹਿਰ ਦੇ ਹਰ ਕੋਨੇ ਉੱਤੇ ਪੁਲਿਸ ਤਾਇਨਾਤ ਹੈ।

ਤਾਲਾਬੰਦੀ 5.0 ਦਾ ਦੂਸਰਾ ਹਫ਼ਤਾ, ਪਟਿਆਲਾ 'ਚ ਹਰ ਪਾਸੇ ਪੁਲਿਸ
ਤਾਲਾਬੰਦੀ 5.0 ਦਾ ਦੂਸਰਾ ਹਫ਼ਤਾ, ਪਟਿਆਲਾ 'ਚ ਹਰ ਪਾਸੇ ਪੁਲਿਸ

ਪਟਿਆਲਾ: ਕੋਰੋਨਾ ਵਾਇਰਸ ਦੇ ਕਾਰਨ ਕੀਤੇ ਗਏ ਲੌਕਡਾਊਨ ਦੇ 5.0 ਪੜਾਅ ਵਿੱਚ ਨਵੇਂ ਨਿਯਮ ਅਤੇ ਹਦਾਇਤਾਂ ਜਾਰੀ ਕੀਤੀ ਗਈਆਂ ਸਨ।

ਵੇਖੋ ਵੀਡੀਓ।

ਲੌਕਡਾਊਨ ਦੇ 5.0 ਪੜਾਅ ਵਿੱਚ ਸ਼ਨਿਚਰਵਾਰ ਨੂੰ ਪੰਜ ਵਜੇ ਤੱਕ ਅਤੇ ਐਤਵਾਰ ਨੂੰ ਪੂਰਾ ਦਿਨ ਦੁਕਾਨਾਂ ਨੂੰ ਮੁੰਕਮਲ ਤੌਰ ਉੱਤੇ ਬੰਦ ਰੱਖਣ ਦੇ ਹੁਕਮ ਹਨ। ਪੰਜਾਬ ਸਰਕਾਰ ਦੀਆਂ ਨਵੀਂ ਹਦਾਇਤਾਂ ਮੁਤਾਬਕ ਵੀਕੈਂਡ 'ਤੇ ਦਵਾਈਆਂ ਦੀਆਂ ਦੁਕਾਨਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆ ਰਹਿਣਗੀਆਂ।

ਤੁਹਾਨੂੰ ਦੱਸ ਦਈਏ ਕਿ ਰੇਡੀਮੇਡ ਕੱਪੜੇ ਅਤੇ ਕੱਪੜਿਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਅਤੇ ਸੜਕਾਂ ਉੱਪਰ ਆਵਾਜਾਈ ਉੱਤੇ ਕੰਟਰੋਲ ਰੱਖਿਆ ਜਾਵੇਗਾ।

ਜਿਨ੍ਹਾਂ ਲੋਕਾਂ ਕੋਲ ਈ-ਪਾਸ ਹਨ ਜਾਂ ਜਿਨ੍ਹਾਂ ਲੋਕਾਂ ਨੇ ਦਵਾਈ ਲੈਣ ਲਈ ਜਾਂ ਡਾਕਟਰਾਂ ਕੋਲ ਜਾਣਾ ਹੈ ਉਹ ਵਿਅਕਤੀ ਹੀ ਸੜਕਾਂ ਉੱਪਰ ਨਿਕਲ ਸਕਦੇ ਹਨ।

ਇਸ ਦੇ ਨਾਲ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਏ ਮੋਬਾਈਲ ਐਪ ਨੂੰ ਵੀ ਸਰਕਾਰ ਸੂਬਾ ਵਾਸੀਆਂ ਨੂੰ ਆਪਣੇ ਮੋਬਾਈਲ ਵਿੱਚ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਹਨ। ਤਾਂ ਜੋ ਪਤਾ ਚੱਲ ਸਕੇ ਕਿ ਕੋਰੋਨਾ ਨੂੰ ਲੈ ਕੇ ਇਸ ਸਮੇਂ ਕੀ ਸਥਿਤੀ ਹੈ। ਇਸ ਕੋਵਾ ਮੋਬਾਈਲ ਐਪ ਰਾਹੀਂ ਲੋਕੀ ਈ-ਪਾਸ ਦੇ ਲਈ ਵੀ ਬਿਨੈ ਕਰ ਸਕਦੇ ਹਨ।

ਪੰਜਾਬ ਪੁਲਿਸ ਵੱਲੋਂ ਬਿਨਾਂ ਮਾਸਕਾਂ ਤੋਂ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਦਾ ਚਲਾਨ ਕੀਤਾ ਜਾ ਰਿਹਾ ਹੈ। ਜਿਹੜਾ ਵਿਅਕਤੀ ਮਾਸਕ ਨਹੀਂ ਖ਼ਰੀਦ ਸਕਦਾ ਜਾਂ ਜਿੰਨਾਂ ਕੋਲ ਮਾਸਕ ਨਹੀਂ ਹਨ, ਉਨ੍ਹਾਂ ਵਾਰਨਿੰਗ ਦੇ ਰਹੀ ਹੈ ਅਤੇ ਮਾਸਕ ਵੀ ਦੇ ਰਹੀ ਹੈ।

ABOUT THE AUTHOR

...view details