ਪੰਜਾਬ

punjab

ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਖਾਕੀ ਹਰਕਤ ਵਿੱਚ ਆਈ, ਕੀਤੀ ਰੇਲਵੇ ਸਟੇਸ਼ਨ ਦੀ ਜਾਂਚ

ਸੰਵੇਦਨਸ਼ੀਲ ਰੇਲਵੇ ਸਟੇਸ਼ਨ ਪਟਿਆਲਾ 'ਤੇ ਬੀਤੇ ਦਿਨੀਂ ਈਟੀਵੀ ਭਾਰਤ ਦੀ ਟੀਮ ਵੱਲੋਂ ਸਰਵੇਖਣ ਕਰਨ 'ਤੇ ਸੁਰੱਖਿਆ ਦੇ ਢਿੱਲੇ ਪ੍ਰਬੰਧ ਨਜ਼ਰ ਆਏ ਸਨ। ਖ਼ਬਰ ਦਿਖਾਏ ਜਾਣ ਤੋਂ ਬਾਅਦ ਜੀਆਰਪੀ ਪੁਲਿਸ ਹਰਕਤ ਵਿੱਚ ਆਈ ਅਤੇ ਪਟਿਆਲਾ ਰੇਲਵੇ ਸਟੇਸ਼ਨ 'ਤੇ ਅਚਾਨਕ ਸੁਰੱਖਿਆ ਮੁਲਜ਼ਮਾਂ ਸਰਗਰਮ ਨਜ਼ਰ ਆਏ।

ਫ਼ੋਟੋ

By

Published : Sep 21, 2019, 11:57 PM IST

ਪਟਿਆਲਾ: ਸੂਬੇ ਅੰਦਰ 5 ਰੇਲਵੇ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਗਿਆ ਸੀ, ਜਿਸ 'ਚ ਪਟਿਆਲਾ ਦਾ ਰੇਲਵੇ ਸਟੇਸ਼ਨ ਵੀ ਸ਼ਾਮਲ ਹੈ। ਬੀਤੇ ਦਿਨੀਂ ਈਟੀਵੀ ਭਾਰਤ ਦੀ ਟੀਮ ਪਟਿਆਲਾ ਰੇਲਵੇ ਸਟੇਸ਼ਨ ਹਾਲਾਤਾਂ ਦਾ ਜਾਇਜ਼ ਲੈਣ ਪਹੁੰਚੀ ਤਾਂ ਸਟੇਸ਼ਨ 'ਤੇ ਕਈ ਖ਼ਾਮਿਆਂ ਮਿਲਿਆਂ। ਸਟੇਸ਼ਨ 'ਤੇ ਸੁਰੱਖਿਆ ਦੇ ਕੋਈ ਇੰਤਜ਼ਾਮ ਨਹੀਂ ਸਨ, ਜਿਸ ਨੂੰ ਲੈ ਈਟੀਵੀ ਭਾਰਤ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ। ਜਿਸ ਤੋਂ ਬਾਅਦ ਹੁਣ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ। ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਜੀਆਰਪੀ ਪੁਲਿਸ ਸਟੇਸ਼ਨ 'ਤੇ ਸਰਗਰਮ ਨਜ਼ਰ ਆਈ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਪੁਲਿਸ ਅਧਿਕਾਰੀ ਨੇ ਸੀਸੀਟੀਵੀ ਕੈਮਰੀਆਂ ਦਾ ਵੀ ਪ੍ਰਬੰਧ ਜਲਦੀ ਕੀਤੇ ਜਾਣ ਦੀ ਗੱਲ ਕਹੀ।

ਵੀਡੀਓ

ਇਹ ਵੀ ਪੜ੍ਹੋ

ਜਨਮ ਦਿਨ ਪਾਰਟੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਚੜਿਆ ਪੁਲਿਸ ਅੜਿੱਕੇ

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੂਟੀਨ ਚੈਕਿੰਗ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਬੀਤੇ ਦਿਨੀਂ ਸੁਰੱਖਿਆ ਮੁਲਜ਼ਮਾਂ ਤੋਂ ਵਾਂਝਾ ਪਏ ਪਟਿਆਲਾ ਸਟੇਸ਼ਨ 'ਤੇ ਪੁਲਿਸ ਮੁਲਜ਼ਮ ਚੈਕਿੰਗ ਕਰਦੇ ਨਜ਼ਰ ਆਏ।

ABOUT THE AUTHOR

...view details