ਪਟਿਆਲਾ: ਕੋਰੋਨਾ ਮਹਾਂਮਾਰੀ ਜਿੱਥੇ ਰੁੱਕਣ ਦਾ ਨਾਂਅ ਨਹੀਂ ਲੈ ਰਹੀ, ਉੱਥੇ ਹੀ ਸਰਕਾਰ ਵੱਲੋ ਵੀ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਸੈਨੀਟਾਈਜ਼ਰ ਵਰਤਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ।
ਪਟਿਆਲਾ: ਰਾਜਿੰਦਰਾ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਨੇ ਕੀਤਾ ਹੰਗਾਮਾ
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਐਮਐਸ ਪੀਕੇ ਪਾਂਡਵ ਨੇ ਕਿਹਾ ਕਿ ਵੀਡੀਓ ਵਿਚ ਜੋ ਮਰੀਜ਼ ਬੋਲ ਰਹੇ ਹਨ ਉਹ ਸਿਰਫ਼ ਹੁਲੜਬਾਜੀ ਕਰਕੇ ਛੱਟੀ ਕਰਵਾਉਣਾ ਚਾਹੁੰਦੇ ਹਨ।
ਸੋਸ਼ਲ ਡਿਸਟੈਂਸਿੰਗ ਰਖੋ ਅਪੀਲ ਬਾਰ-ਬਾਰ ਕੀਤੀ ਜਾ ਰਹੀ ਹੈ, ਪਰ ਇੱਕ ਵੀਡਿਓ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ 'ਚੋ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੋਰੋਨਾ ਦੇ ਮਰੀਜ਼ ਡਾਕਟਰਾਂ 'ਤੇ ਇਲਜ਼ਾਮ ਲਗਾ ਰਹੇ ਹਨ ਕਿ ਅਸੀਂ ਬਿਲਕੁਲ ਠੀਕ ਹਾਂ ਪਰ ਸਾਨੂੰ ਛੁੱਟੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਡਾਕਟਰ ਵੇਖਣ ਨਹੀਂ ਆ ਰਿਹਾ ਤੇ ਨਾ ਹੀ ਸਾਨੂੰ ਡਾਕਟਰ ਦਾ ਨਾਂਅ ਪਤਾ ਹੈ, ਸਿਰਫ਼ ਸਫਾਈ ਕਰਮਚਾਰੀ ਹੀ ਆਉਂਦੇ ਹਨ।
ਦੂਜੇ ਪਾਸੇ ਰਜਿੰਦਰਾ ਹਸਪਤਾਲ ਦੇ ਐਮਐਸ ਪੀ ਕੇ ਪਾਂਡਵ ਨੇ ਕਿਹਾ ਕਿ ਵੀਡੀਓ ਵਿਚ ਜੋ ਮਰੀਜ਼ ਬੋਲ ਰਹੇ ਹਨ, ਉਹ ਸਿਰਫ਼ ਹੁਲੜਬਾਜੀ ਕਰਕੇ ਛੱਟੀ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਸਾਰੇ ਮਰੀਜ਼ ਤੰਦਰੁਸਤ ਦਿੱਖ ਰਹੇ ਹਨ। ਸਾਡੀ ਵੀ ਮਜ਼ਬੂਰੀ ਹੈ ਕਿ ਸਾਨੂੰ WHO ਦੇ ਦਿਸ਼ਾ-ਨਿਰਦੇਸ਼ਾਂ ਦਾ ਧਿਅਨ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਡਾਕਟਰਾਂ ਦੀ ਟੀਮ ਲਗਾਤਾਰ ਸੇਵਾ ਕਰ ਰਹੀ ਹੈ।