ਪੰਜਾਬ

punjab

ETV Bharat / state

ਪ੍ਰਾਈਵੇਟ ਸਕੂਲ ਵੱਲੋਂ ਲਏ ਜਾਂਦੇ ਵਾਧੂ ਖ਼ਰਚਿਆਂ ਵਿਰੁੱਧ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ

ਪ੍ਰਾਈਵੇਟ ਸਕੂਲਾਂ ਵੱਲੋਂ ਵਾਧੂ ਲਏ ਜਾ ਰਹੇ ਖਰਚਿਆਂ ਵਿਰੁੱਧ ਪਟਿਆਲਾ ਵਿਖੇ ਮਾਪਿਆਂ ਨੇ ਇੱਕ ਰੋਸ ਰੈਲੀ ਕੀਤੀ ਅਤੇ ਭਰਵੀਂ ਨਾਅਰੇਬਾਜ਼ੀ ਕੀਤੀ।

ਪ੍ਰਾਈਵੇਟ ਸਕੂਲ ਵੱਲੋਂ ਲਏ ਜਾਂਦੇ ਵਾਧੂ ਖ਼ਰਚਿਆਂ ਵਿਰੁੱਧ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ
ਪ੍ਰਾਈਵੇਟ ਸਕੂਲ ਵੱਲੋਂ ਲਏ ਜਾਂਦੇ ਵਾਧੂ ਖ਼ਰਚਿਆਂ ਵਿਰੁੱਧ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ

By

Published : Apr 12, 2021, 4:02 PM IST

ਪਟਿਆਲਾ: ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਵੱਲੋਂ ਪ੍ਰਾਈਵੇਟ ਸਕੂਲ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਨੇ ਆਖਿਆ ਕਿ ਤ੍ਰਿਪੜੀ ਚੌਂਕ ਵਿਖੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ।

ਪ੍ਰਾਈਵੇਟ ਸਕੂਲ ਵੱਲੋਂ ਲਏ ਜਾਂਦੇ ਵਾਧੂ ਖ਼ਰਚਿਆਂ ਵਿਰੁੱਧ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ

ਇਸ ਸਕੂਲ ਵੱਲੋਂ ਮਾਪਿਆਂ ਤੋਂ ਸਾਲਾਨਾ ਖਰਚ, ਵਿਕਾਸ ਖਰਚੇ, ਵਾਧੂ ਖਰਚੇ, ਐਕਟੀਵਿਟੀ ਫੀਸ ਅਤੇ ਹੋਰ ਵੀ ਖਰਚ ਲਏ ਜਾ ਰਹੇ ਹਨ, ਜਿਸਦੇ ਨਾਲ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀਆਂ ਜੇਬਾਂ ਉੱਤੇ ਡਾਕਾ ਪਾਇਆ ਜਾ ਰਿਹਾ ਹੈ, ਇਸ ਕਰਕੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਖੜ੍ਹ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਉਸ ਤੋਂ ਬਾਅਦ ਸਕੂਲ ਦੇ ਬਾਹਰ ਮੇਨ ਹਾਈਵੇ ਨੂੰ ਜਾਮ ਕੀਤਾ ਗਿਆ। ਇਸ ਮੌਕੇ ਇੱਕ ਰੋਸ ਮਾਰਚ ਕੱਢਿਆ ਗਿਆ, ਜੋ ਕਿ ਦੁਖਨਿਵਾਰਨ ਗੁਰਦੁਆਰਾ ਚੌਂਕ ਵਿਖੇ ਆ ਕੇ ਮੇਨ ਸੜਕ ਨੂੰ ਚਾਰੇ ਪਾਸੇ ਜਾਮ ਕੀਤਾ ਗਿਆ ਅਤੇ ਭਰਵੀਂ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀ ਕਰ ਰਹੇ ਮਾਪਿਆਂ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਐਸੋਸੀਏਸ਼ਨ ਵੱਲੋਂ ਵਾਧੂ ਖਰਚ ਲਏ ਜਾ ਰਹੇ ਹਨ, ਜਿਸ ਦੇ ਨਾਲ ਸਾਡੀ ਹਾਲਤ ਬਹੁਤ ਹੀ ਪੂਰੀ ਹੋ ਚੁੱਕੀ ਹੈ। ਸਕੂਲ ਵੱਲੋਂ ਸਲਾਨਾ ਖ਼ਰਚ ਵਾਧੂ ਖਰਚੇ ਅਤੇ ਐਕਟੀਵਿਟੀ ਪੇਸ਼ ਕੀਤੀ ਜਾ ਰਹੀ ਹੈ ਜੋ ਕਿ ਕੋਈ ਵੀ ਸਕੂਲ ਨਹੀਂ ਲੈ ਰਿਹਾ।

ਉਨ੍ਹਾਂ ਕਿਹਾ ਕਿ ਉਹ ਕਈ ਵਾਰ ਮੀਟਿੰਗ ਕਰ ਚੁੱਕੇ ਹਨ, ਪਰ ਸਰਕਾਰ ਨਾਲ ਅਤੇ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਦੇ ਵਿਰੋਧ ਵਿੱਚ ਗੁਰਦੁਆਰਾ ਸਾਹਿਬ ਚੌਕ ਜਾਮ ਕੀਤਾ ਗਿਆ ਹੈ ਅਤੇ ਇੱਕ ਵਾਰੀ ਮੁੜ ਡੀਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

ABOUT THE AUTHOR

...view details