ਪੰਜਾਬ

punjab

By

Published : Jan 2, 2020, 12:49 PM IST

ETV Bharat / state

ਐਨੀ ਠੰਡ ਵਿੱਚ ਆਖ਼ਰ ਸੜਕਾਂ 'ਤੇ ਕਿਉ ਸੌਂ ਰਹੇ ਨੇ ਲੋਕ ?

ਪਟਿਆਲਾ ਵਿੱਚ ਬਣੇ ਸ਼ੈਲਟਰ ਹਾਊਸ ਅਤੇ ਰੈਣ ਬਸੇਰਿਆਂ ਦੇ ਬਾਵਜੂਦ ਵੀ ਲੋਕ ਸੜਕਾਂ 'ਤੇ ਸੌਂ ਰਹੇ ਹਨ। ਪਟਿਆਲਾ ਦੇ ਬਣੇ ਇਹ ਰਹਿਣ ਬਸੇਰੇ ਸਹੂਲਤਾਂ ਪੱਖੋ ਬਹੁਤ ਵਧੀਆ ਹੋਣ ਦੇ ਬਾਵਜੂਦ ਵੀ ਖਾਲੀ ਪਏ ਹਨ।

ਪਟਿਆਲਾ ਵਿੱਚ ਬਣੇ ਸ਼ੈਲਟਰ ਹਾਊਸ
ਪਟਿਆਲਾ ਵਿੱਚ ਬਣੇ ਸ਼ੈਲਟਰ ਹਾਊਸ

ਪਟਿਆਲਾ: ਪੰਜਾਬ ਸਰਕਾਰ ਵੱਲੋਂ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਸ਼ੈਲਟਰ ਹਾਊਸ ਜਾ ਰਹਿਣ ਬਸੇਰੇ ਬਣਾਏ ਗਏ ਹਨ ਤਾਂ ਜੋ ਲੋਕ ਰਾਤ ਵੇਲੇ ਇਸ ਕੜਾਕੇ ਦੀ ਸਰਦੀ ਵਿੱਚ ਸੌਂ ਸਕਣ।

ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੀ ਸ਼ੈਲਟਰ ਹਾਊਸ ਬਣਾਏ ਗਏ ਹਨ ਜਦਕਿ ਪੱਕੇ ਤੌਰ 'ਤੇ ਵੀ ਰੈਣ ਬਸੇਰੇ ਬਣੇ ਹੋਏ ਹਨ, ਪਟਿਆਲਾ ਦੇ ਬਣੇ ਇਹ ਰਹਿਣ ਬਸੇਰੇ ਸਹੂਲਤਾਂ ਪੱਖੋ ਬਹੁਤ ਵਧੀਆ ਹੋਣ ਦੇ ਬਾਵਜੂਦ ਵੀ ਖਾਲੀ ਪਏ ਹਨ। ਸਿਰਫ ਇੱਕ ਦੋ ਲੋਕ ਹੀ ਇਥੇ ਸੌਣ ਆਉਦੇ ਹਨ।

ਇਸ ਤੋਂ ਇਲਾਵਾ ਸ਼ੈਲਟਰ ਹਾਊਸ ਵਿੱਚ ਵੀ ਲੋਕ ਬਹੁਤ ਘੱਟ ਮਾਤਰਾ ਵਿੱਚ ਸੌਣ ਆਉਦੇ ਹਨ, ਜਦਕਿ ਸਰਕਾਰ ਵੱਲੋਂ ਪਟਿਆਲਾ ਦੇ ਰੇਲਵੇ ਸਟੇਸ਼ਨ ਨਜ਼ਦੀਕ ਅਤੇ ਸ੍ਰੀ ਕਾਲੀ ਮਾਤਾ ਮੰਦਿਰ ਦੇ ਨਜ਼ਦੀਕ ਤੇ ਪਟਿਆਲਾ ਸ੍ਰੀ ਦੁੱਖਨਿਵਾਰਨ ਸਾਹਿਬ ਦੇ ਸਾਹਮਣੇ ਖੰਡਾ ਚੌਕ ਦੇ ਨਜ਼ਦੀਕ ਸ਼ੈਲਟਰ ਹਾਊਸ ਬਣਾਏ ਗਏ ਹਨ, ਜਿੱਥੇ ਆਉਣ ਜਾਣ ਵਾਲੇ ਰਾਹਗੀਰ ਜਾਂ ਬਾਹਰ ਸੜਕਾਂ 'ਤੇ ਸੌਣ ਵਾਲੇ ਲੋਕ ਰਾਤ ਗੁਜ਼ਾਰ ਸਕਦੇ ਹਨ ਪ੍ਰੰਤੂ ਫਿਰ ਵੀ ਜ਼ਿਆਦਾਤਰ ਲੋਕ ਸੜਕਾਂ 'ਤੇ ਸੁੱਤੇ ਮਿਲ ਰਹੇ ਹਨ, ਇਸ ਕੜਾਕੇ ਦੀ ਸਰਦੀ ਵਿੱਚ ਜਿੱਥੇ ਬਾਹਰ ਖੜ੍ਹੇ ਹੋਣਾ ਵੀ ਦੁਸ਼ਵਾਰ ਹੈ ਲੋਕ ਸੜਕਾਂ ਉੱਪਰ ਆਖਰ ਕਿਉਂ ਸੌਂ ਰਹੇ ਹਨ।

ਵੇਖੋ ਵੀਡੀਓ

ਇਨ੍ਹਾਂ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਜ਼ਿਆਦਾਤਰ ਨੇ ਲੋਕਾਂ ਨੇ ਕਿਹਾ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀ ਹੈ ਕਿ ਇਹ ਸ਼ੈਲਟਰ ਹਾਉਸ ਕਿਥੇ ਬਣੇ ਹੋਏ ਹਨ। ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਸਾਫ ਤੌਰ 'ਤੇ ਦੇਖਣ ਨੂੰ ਮਿਲ ਰਹੀ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੋ ਨਸ਼ਾ ਕਰਕੇ ਸੜਕਾਂ ਉੱਪਰ ਸੌਂਦੇ ਹਨ, ਉਹ ਸ਼ੈਲਟਰ ਹਾਊਸਾਂ ਵਿੱਚ ਜਾ ਰਹਿਣ ਬਸੇਰੇ ਵਿਚ ਜਾਣਾ ਪਸੰਦ ਨਹੀਂ ਕਰਦੇ।

ਇਹ ਵੀ ਪੜੋ: ਨਵੇਂ ਸਾਲ ਵਿੱਚ ਵੀ ਬਾਜ਼ ਨਾ ਆਇਆ ਪਾਕਿਸਤਾਨ, ਮੁੜ ਕੀਤੀ ਜੰਗ ਬੰਦੀ ਦੀ ਉਲੰਘਣਾ

ਅਖਿਰਕਰ ਲੋਕ ਜਾਗਰੂਕ ਨਹੀ ਜਾ ਜਾਣ ਬੁੱਝਕੇ ਲੋਕ ਰਹਿਣ ਬਸੇਰੇ ਵਿੱਚ ਨਹੀ ਸੌਂਦੇ।

ABOUT THE AUTHOR

...view details