ਯੁਵਾ ਪੀੜ੍ਹੀ ਨੂੰ ਜੋੜਨ ਲਈ ਕਰਵਾਇਆ ਗਿਆ "ਵਿਸਾਖੀ ਮੁਟਿਆਰਾਂ ਦੀ" ਪ੍ਰੋਗਰਾਮ
ਵੂਮੈਨ ਵੈੱਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਦੇ ਤਿਉਹਾਰ ਦੇ ਉੱਤੇ "ਵਿਸਾਖੀ ਮੁਟਿਆਰਾਂ ਦੀ" ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਪੰਜਾਬੀ ਸੰਸਕ੍ਰਿਤੀ ਨੂੰ ਦਰਸਾਉਂਦੇ ਹੋਏ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਸੁਸਾਇਟੀ ਪਿਛਲੇ 20 ਸਾਲਾਂ ਤੋਂ ਪੰਜਾਬੀ ਵਿਰਸੇ ਦੇ ਨਾਲ ਯੁਵਾ ਪੀੜ੍ਹੀ ਨੂੰ ਜੋੜਨ ਦੇ ਲਈ ਕੰਮ ਕਰ ਰਹੀ ਹੈ।
ਪਠਾਨਕੋਟ: ਵਿਸਾਖੀ ਦਾ ਤਿਉਹਾਰ ਪੰਜਾਬ ਦੇ ਵਿੱਚ ਬੜੇ ਹੀ ਸਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਯੁਵਾ ਪੀੜੀ ਆਪਣੇ ਇਤਿਹਾਸਕ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਪੰਜਾਬੀ ਸੰਸਕ੍ਰਿਤੀ ਦੇ ਨਾਲ ਯੁਵਾ ਪੀੜ੍ਹੀ ਨੂੰ ਜੋੜਨ ਦੇ ਲਈ ਸਮਾਜਿਕ ਸੰਸਥਾਵਾਂ ਵੱਲੋਂ ਕਈ ਕੰਮ ਕੀਤੇ ਜਾ ਰਹੇ ਹਨ, ਤਾਂਕਿ ਯੁਵਾ ਪੀੜ੍ਹੀ ਆਪਣੇ ਵਿਰਸੇ ਦੇ ਨਾਲ ਜੁੜ ਸਕੇ। ਇਸ ਨੂੰ ਵੇਖਦੇ ਹੋਏ ਪਠਾਨਕੋਟ ਦੀ ਵੂਮੈਨ ਵੈੱਲਫੇਅਰ ਸੁਸਾਇਟੀ ਵੱਲੋਂ ਵਿਸਾਖੀ ਦੇ ਇਸ ਤਿਉਹਾਰ 'ਤੇ "ਵਿਸਾਖੀ ਮੁਟਿਆਰਾਂ ਦੀ" ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਸ਼ਹਿਰ ਭਰ ਦੀ ਮਹਿਲਾਵਾਂ ਨੇ ਹਿਸਾ ਲਿਆ।
ਸੁਸਾਇਟੀ ਪ੍ਰਧਾਨ ਆਸ਼ਾ ਭਗਤ ਨੇ ਕਿਹਾ ਕਿ ਅਜਿਹੇ ਕੰਮ ਕਰਵਾਉਣਾ ਅੱਜ ਦੇ ਸਮੇਂ ਦੀ ਮੰਗ ਹੈ ਤਾਂਕਿ ਅਸੀਂ ਆਪਣੇ ਜੜਾ ਨਾਲ ਜੁੜੇ ਰਹੀਏ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਪਿਛਲੇ 20 ਸਾਲਾਂ ਤੋਂ ਪੰਜਾਬੀ ਸੰਸਕ੍ਰਿਤੀ ਨਾਲ ਯੁਵਾ ਪੀੜੀ ਨੂੰ ਜੋੜਨ ਦੇ ਲਈ ਕੰਮ ਕਰ ਰਹੀ ਹੈ।