ਪੰਜਾਬ

punjab

By

Published : Dec 12, 2019, 5:19 PM IST

ETV Bharat / state

ਪਾਣੀ ਨਾ ਮਿਲਣ ਕਰਕੇ ਸੜਕਾਂ 'ਤੇ ਆਏ ਲੋਕ, ਪ੍ਰਸ਼ਾਸਨ ਬੇਖ਼ਬਰ

ਪਠਾਨਕੋਟ ਦੇ ਨਾਲ ਲੱਗਦੇ ਪਿੰਡ ਹਰਿਆਲ, ਬਗਾਰ, ਜਿਗਲੀ ਅਤੇ ਤਰਹੇਠੀ ਦੇ ਲੋਕਾਂ ਨੇ ਹੱਥ ਵਿੱਚ ਖਾਲੀ ਬਾਲਟੀਆਂ ਲੈ ਕੇ ਪੰਜਾਬ ਸਰਕਾਰ, ਬਿਜਲੀ ਤੇ ਵਾਟਰ ਸਪਲਾਈ ਵਿਭਾਗ ਵਿਰੁੱਧ ਧਰਨਾ ਦਿੱਤਾ।

ਪਠਾਨਕੋਟ
ਫ਼ੋਟੋ

ਪਠਾਨੋਕਟ: ਸ਼ਹਿਰ ਦੇ ਨਾਲ ਲੱਗਦੇ ਪਿੰਡ ਹਰਿਆਲ, ਬਗਾਰ, ਜਿਗਲੀ ਅਤੇ ਤਰਹੇਠੀ ਦੇ ਲੋਕਾਂ ਨੇ ਹੱਥ ਵਿੱਚ ਖਾਲੀ ਬਾਲਟੀਆਂ ਲੈ ਕੇ ਪੰਜਾਬ ਸਰਕਾਰ, ਬਿਜਲੀ ਤੇ ਵਾਟਰ ਸਪਲਾਈ ਵਿਭਾਗ ਵਿਰੁੱਧ ਧਰਨਾ ਦਿੱਤਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਤੋਂ ਉਨ੍ਹਾਂ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਹਾ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ

ਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਠਾਨਕੋਟ ਦੇ ਚਾਰ ਪਿੰਡਾਂ 'ਚ ਲਗਭਗ 3000 ਲੋਕਾਂ ਨੂੰ ਇੱਕੋ ਬੋਰਵੇਲ ਤੋਂ ਪਾਣੀ ਮਿਲਦਾ ਸੀ ਜਿਸ ਬੋਰਬੈਲ ਦੀ ਕੁਝ ਦਿਨ ਪਹਿਲਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਬਿਜਲੀ ਕੱਟ ਦਿੱਤੀ ਗਈ ਸੀ। ਇਸ ਕਾਰਨ ਲੋਕਾਂ ਦੇ ਘਰਾਂ 'ਚ ਪਿਛਲੇ 15 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਜਿਸ ਦੇ ਚੱਲਦਿਆਂ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ।

ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਕੱਲ੍ਹ ਤੱਕ ਪਾਣੀ ਨਹੀਂ ਆਇਆ ਤਾਂ ਉਹ ਨੈਸ਼ਨਲ ਹਾਈਵੇ ਵੀ ਜਾਮ ਕਰਨਗੇ। ਦੱਸ ਦਈਏ, ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਉਸ ਵੇਲੇ ਫ਼ੇਲ ਹੁੰਦੇ ਨਜ਼ਰ ਆਉਂਦੇ ਹਨ ਜਦੋਂ ਲੋਕਾਂ ਨੂੰ ਆਪਣੀਆਂ ਸਹੂਲਤਾਂ ਲੈਣ ਲਈ ਸੜਕਾਂ 'ਤੇ ਉਤਰਨਾ ਪੈਂਦਾ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਸਰਕਾਰ ਲੋਕਾਂ ਦੀ ਸਾਰ ਲੈਂਦੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?

ABOUT THE AUTHOR

...view details