ਪੰਜਾਬ

punjab

ETV Bharat / state

ਮਜ਼ਦੂਰਾਂ ਦੀ ਥਾਂ ਆਪਣੇ ਬੱਚਿਆਂ ਤੋਂ ਝੋਨਾ ਲਵਾਉਣ ਲਈ ਮਜਬੂਰ ਕਿਸਾਨ

ਕੋਰੋਨਾ ਵਾਇਰਸ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਵਿੱਚ ਚਲੇ ਗਏ ਹਨ, ਜਿਸ ਕਰਕੇ ਝੋਨੇ ਦੀ ਬਿਜਾਈ ਕਿਸਾਨਾਂ ਨੂੰ ਖ਼ੁਦ ਆਪਣੇ ਪਰਿਵਾਰ ਦੀ ਮਦਦ ਨਾਲ ਕਰਨੀ ਪੈ ਰਹੀ ਹੈ।

Lack of labour forced farmer's children to sow paddy
ਮਜ਼ਦੂਰਾਂ ਦੀ ਥਾਂ ਆਪਣੇ ਬੱਚਿਆਂ ਤੋਂ ਝੋਨਾ ਲਵਾਉਣ ਲਈ ਮਜਬੂਰ ਕਿਸਾਨ

By

Published : Jun 16, 2020, 10:13 AM IST

Updated : Jun 16, 2020, 12:49 PM IST

ਪਠਾਨਕੋਟ: ਕੋਰੋਨਾ ਵਾਇਰਸ ਕਾਰਨ ਜਿਥੇ ਦੁਨੀਆ ਭਰ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਿਸਾਨ ਲੇਬਰ ਨਾ ਮਿਲਣ ਕਾਰਨ ਪਰੇਸ਼ਾਨ ਹਨ। ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਸਮਾਂ ਹੈ ਅਤੇ ਕੋਰੋਨਾ ਵਾਇਰਸ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਵਿੱਚ ਚਲੇ ਗਏ ਹਨ, ਜਿਸ ਕਰਕੇ ਝੋਨੇ ਦੀ ਬਿਜਾਈ ਕਿਸਾਨਾਂ ਨੂੰ ਖ਼ੁਦ ਆਪਣੇ ਪਰਿਵਾਰ ਦੀ ਮਦਦ ਨਾਲ ਕਰਨੀ ਪੈ ਰਹੀ ਹੈ।

ਪਠਾਨਕੋਟ ਵਿਖੇ ਇੱਕ ਖੇਤ ਵਿੱਚ ਬੱਚੇ ਅਤੇ ਔਰਤਾਂ ਝੋਨੇ ਦੀ ਬਿਜਾਈ ਕਰਦੇ ਹੋਏ ਦਿਖਾਈ ਦਿੱਤੇ। ਜਦੋਂ ਉਨ੍ਹਾਂ ਕਿਸਾਨਾਂ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬਾਹਰਲੇ ਸੂਬਿਆਂ ਦੀ ਲੇਬਰ ਦੇ ਵਾਪਿਸ ਚਲੇ ਜਾਣ ਕਾਰਨ ਝੋਨੇ ਦੀ ਬਿਜਾਈ ਲਈ ਲੇਬਰ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਹੁਣ ਮਜਬੂਰੀਵੱਸ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਬੱਚਿਆਂ ਅਤੇ ਔਰਤਾਂ ਨੂੰ ਝੋਨੇ ਦੀ ਬਿਜਾਈ 'ਤੇ ਲਗਾਇਆ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਕੋਵਿਡ-19: ਸੋਮਵਾਰ ਨੂੰ ਪੰਜਾਬ 'ਚ 127 ਨਵੇਂ ਕੇਸਾਂ ਦੀ ਪੁਸ਼ਟੀ, 4 ਦੀ ਮੌਤ

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ 10 ਤੋਂ 20 ਜੂਨ ਦੇ ਤੱਕ 50 ਤੋਂ ਪ੍ਰਤੀਸ਼ਤ ਝੋਨੇ ਦੀ ਬਿਜਾਈ ਕਰ ਦਿੱਤੀ ਸੀ ਜਦਕਿ ਇਸ ਸਾਲ ਅਜੇ 10 ਪ੍ਰਤੀਸ਼ਤ ਝੋਨੇ ਦੀ ਬਿਜਾਈ ਵੀ ਨਹੀਂ ਹੋਈ ਹੈ।

ਕਿਸਾਨਾਂ ਨੇ ਪ੍ਰਸ਼ਾਸਨ ਬਾਰੇ ਦੱਸਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦਾ ਕੋਈ ਹੱਲ ਕੀਤਾ ਜਾਣਾ ਚਾਹੀਦਾ ਹੈ।

Last Updated : Jun 16, 2020, 12:49 PM IST

ABOUT THE AUTHOR

...view details