ਪੰਜਾਬ

punjab

By

Published : Aug 13, 2020, 2:00 PM IST

ETV Bharat / state

J&K ਦਾ ਦਫ਼ਤਰ ਬਣਿਆਂ ਲੋਕਾਂ ਦੇ ਲਈ ਜੀਅ ਦਾ ਜੰਜਾਲ

ਪਠਾਨਕੋਟ ਸ਼ਹਿਰ ਵਿੱਚ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਖਾਲੀ ਪਈ ਜਗ੍ਹਾ ਲੋਕਾਂ ਦੇ ਲਈ ਜੀਅ ਦਾ ਜੰਜਾਲ ਬਣ ਗਈ ਹੈ। ਇਸ ਜਗਾਂ ਜਗ੍ਹਾ 'ਤੇ ਘਾਹ ਬੂਟੀ ਉੱਗਣ ਨਾਲ ਗੰਦਗੀ ਵਿੱਚ ਮੱਖੀ ਮੱਛਰ ਅਤੇ ਸੱਪ ਸਪੋਲੀਆਂ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

J&K's office is a mess for people
J&K ਦਾ ਦਫ਼ਤਰ ਬਣਿਆਂ ਲੋਕਾਂ ਦੇ ਲਈ ਜੀਅ ਦਾ ਜੰਜਾਲ

ਪਠਾਨਕੋਟ: ਨਗਰ-ਨਿਗਮ ਜਿਥੇ ਸਾਫ ਸਫ਼ਾਈ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ। ਉਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਪਠਾਨਕੋਟ ਦੇ ਨਹਿਰੂ ਨਗਰ ਵਿੱਚ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਖਾਲੀ ਪਈ ਜਗ੍ਹਾ ਲੋਕਾਂ ਦੇ ਲਈ ਜੀਅ ਦਾ ਜੰਜਾਲ ਬਣ ਗਈ ਹੈ। ਇਸ ਖਾਲੀ ਜਗ੍ਹਾ 'ਤੇ ਘਾਹ ਬੂਟੀ ਉੱਗਣ ਨਾਲ ਗੰਦਗੀ ਵਿੱਚ ਮੱਖੀ ਮੱਛਰ ਅਤੇ ਸੱਪ ਸਪੋਲੀਆਂ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਜਗ੍ਹਾ ਖਾਲੀ ਪਈ ਹੈ। ਜੋ ਇਮਾਰਤ ਖੰਡਰ ਦਾ ਰੂਪ ਲੈ ਚੁੱਕੀ ਹੈ ਅਤੇ ਘਾਹ ਬੂਟੀ ਵੀ ਬਹੁਤ ਵੱਡੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਇੱਥੇ ਗੰਦ ਵੀ ਸੁੱਟ ਜਾਂਦੇ ਹਨ, ਜਿਸ ਕਾਰਨ ਇੱਕ ਤਾਂ ਬੀਮਾਰੀਆਂ ਦਾ ਖ਼ਤਰਾ ਸਤਾ ਰਿਹਾ ਹੈ ਦੂਸਰਾ ਖੰਡਰ ਹੋਈ ਇਮਾਰਤ ਦੇ ਵਿੱਚ ਸ਼ਰਾਰਤੀ ਅਨਸਰ ਲੁਕ ਸਕਦੇ ਹਨ। ਲੋਕਾ ਨੇ ਇਹ ਵੀ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਇਸ ਜਗ੍ਹਾ ਦੀ ਸਾਫ-ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ।

J&K ਦਾ ਦਫ਼ਤਰ ਬਣਿਆਂ ਲੋਕਾਂ ਦੇ ਲਈ ਜੀਅ ਦਾ ਜੰਜਾਲ

ਇਸ ਬਾਰੇ ਗੱਲ ਕਰਦੇ ਨਗਰ ਨਿਗਮ ਦੇ ਸਾਬਕਾ ਮੇਅਰ ਨੇ ਕਿਹਾ ਕਿ ਇਸ ਜਗ੍ਹਾ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਮੈ ਕਈ ਵਾਰ ਨਗਰ-ਨਿਗਮ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣੂ ਵੀ ਕਰਵਾਇਆ ਹੈ।

ਉੱਥੇ ਹੀ ਜਦੋਂ ਨਗਰ-ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ ਤੇ ਜਲਦ ਹੀ ਇਸ ਜਗ੍ਹਾ ਦੀ ਸਾਫ-ਸਫਾਈ ਕਰਵਾਈ ਜਾਵੇਗੀ।

ABOUT THE AUTHOR

...view details